ਚੰਦਰਬਾਬੂ ਨਾਇਡੂ ਨੂੰ ਛੱਡ 4 ਰਾਜਸਭਾ ਮੈਂਬਰਾਂ ਨੇ ਫੜ੍ਹਿਆ ਭਾਜਪਾ ਦਾ ਪੱਲਾ

By  Jashan A June 20th 2019 08:10 PM

ਚੰਦਰਬਾਬੂ ਨਾਇਡੂ ਨੂੰ ਛੱਡ 4 ਰਾਜਸਭਾ ਮੈਂਬਰਾਂ ਨੇ ਫੜ੍ਹਿਆ ਭਾਜਪਾ ਦਾ ਪੱਲਾ,ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੇ ਸਾਬਕਾ ਮੁਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪਾਰਟੀ ਦੇ ਚਾਰ ਸੰਸਦਾਂ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ।

ਰਾਜ ਸਭਾ ਦੇ ਮੈਂਬਰ ਟੀ.ਜੀ. ਵੇਂਟਕੇਸ਼, ਸੀ.ਐੱਮ. ਰਮੇਸ਼, ਜੀ ਮੋਹਣ ਰਾਓ ਤੇ ਵਾਈ.ਐੱਸ. ਚੌਧਰੀ ਟੀ.ਡੀ.ਪੀ. ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ। ਅਸਤੀਫਾ ਦੇਣ ਤੋਂ ਬਾਅਦ ਚਾਰੇ ਨੇਤਾ ਭਾਜਪਾ 'ਚ ਸ਼ਾਮਲ ਹੋਣਗੇ।

ਹੋਰ ਪੜ੍ਹੋ: "ਆਪ" ਨੇ ਬਵਾਨਾ ਬਾਈਪੋਲ ਜਿੱਤੀਆਂ, ਬੀਜੇਪੀ ਨੂੰ 24000 ਵੋਟਾਂ ਨਾਲ ਹਰਾਇਆ

ਦੱਸਣਯੋਗ ਹੈ ਕਿ ਟੀ.ਡੀ.ਪੀ. ਦੇ ਰਾਜ ਸਭਾ ਦੇ ਕੁੱਲ 6 'ਚੋਂ 4 ਮੈਂਬਰ ਜੇਕਰ ਪਾਰਟੀ ਛੱਡਦੇ ਹਨ ਤਾਂ ਦਲ ਬਦਲ ਕਾਨੂੰਨ ਲਾਗੂ ਨਹੀਂ ਹੋਵੇਗਾ। ਅਜਿਹੇ 'ਚ ਉਹ ਰਾਜ ਸਭਾ ਦੇ ਮੈਂਬਰ ਵੀ ਬਣੇ ਰਹਿਣਗੇ।

-PTC News

Related Post