ਚੰਨ 'ਤੇ ਨਹੀਂ ਪਹੁੰਚ ਸਕਿਆ ਭਾਰਤ , ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲੋਂ ਇਸਰੋ ਦਾ ਟੁੱਟਿਆ ਸੰਪਰਕ

By  Shanker Badra September 7th 2019 08:46 AM -- Updated: September 7th 2019 09:00 AM

ਚੰਨ 'ਤੇ ਨਹੀਂ ਪਹੁੰਚ ਸਕਿਆ ਭਾਰਤ , ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲੋਂ ਇਸਰੋ ਦਾ ਟੁੱਟਿਆ ਸੰਪਰਕ:ਨਵੀਂ ਦਿੱਲੀ : ਦੇਸ਼ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ,ਜਦੋਂ ਇਸਰੋ ਵੱਲੋਂ 22 ਜੁਲਾਈ ਨੂੰ ਪੁਲਾੜ 'ਚ ਭੇਜੇ ਗਏ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਇਸਰੋ ਨਾਲੋਂ ਸੰਪਰਕ ਟੁੱਟ ਗਿਆ।ਵਿਕਰਮ ਨੇ ਰਫ ਬਰੇਕਿੰਗ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਸੀ ਪਰ ਜਦੋਂ ਉਹ ਚੰਦਰਮਾ ਤੋਂ ਸਿਰਫ 2.1 ਕਿੱਲੋਮੀਟਰ ਦੀ ਦੂਰੀ 'ਤੇ ਸੀ ਤਾਂ ਉਸ ਦਾ ਇਸਰੋ ਦੇ ਸੈਂਟਰ ਨਾਲੋਂ ਸੰਪਰਕ ਟੁੱਟ ਗਿਆ।

Chandrayaan-2 : ISRO broken contact with Chandranathan-2 Lander Vikram ਚੰਨ 'ਤੇ ਨਹੀਂ ਪਹੁੰਚ ਸਕਿਆ ਭਾਰਤ , ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲੋਂ ਇਸਰੋ ਦਾ ਟੁੱਟਿਆ ਸੰਪਰਕ

ਚੰਦਰਯਾਨ-2 ਦੇ ਲੈਂਡਰ ਵਿਕਰਮ ਨੇ ਰਾਤ 1.30 ਵਜੇ ਤੋਂ 2.30 ਵਿਚਾਲੇ ਚੰਨ 'ਤੇ ਉਤਰਨਾ ਸੀ। ਇਸ ਦੌਰਾਨ ਭਾਰਤੀ ਪੁਲਾੜ ਵਿਗਿਆਨੀਆਂ ਦੀ ਉਪਲਬਧੀ ਨੂੰ ਦੇਖਣ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੈਂਗਲੁਰੂ 'ਚ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ ਸਨ।

Chandrayaan-2 : ISRO broken contact with Chandranathan-2 Lander Vikram ਚੰਨ 'ਤੇ ਨਹੀਂ ਪਹੁੰਚ ਸਕਿਆ ਭਾਰਤ , ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲੋਂ ਇਸਰੋ ਦਾ ਟੁੱਟਿਆ ਸੰਪਰਕ

ਇਸ ਦੌਰਾਨ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਵਿਗਿਆਨੀਆਂ ਨੇ ਵਿਕਰਮ ਦੇ ਚੰਨ ਦੇ ਨੇੜੇ ਪਹੁੰਚਣ 'ਤੇ ਹਰ ਨਜ਼ਰ ਰੱਖੀ ਹੋਈ ਸੀ ਪਰ ਅਖ਼ੀਰਲੇ ਪਲਾਂ ਵਿੱਚ ਇਸਰੋ ਕੇਂਦਰ ਵਿੱਚ ਇੱਕ ਤਣਾਅ ਦੀ ਸਥਿਤੀ ਬਣ ਗਈ ਅਤੇ ਵਿਗਿਆਨੀਆਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇਣ ਲੱਗੀਆਂ। ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਸੰਪਰਕ ਚੰਨ ਦੀ ਸਤਹਿ 'ਤੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਟੁੱਟ ਗਿਆ ਹੈ।

Chandrayaan-2 : ISRO broken contact with Chandranathan-2 Lander Vikram ਚੰਨ 'ਤੇ ਨਹੀਂ ਪਹੁੰਚ ਸਕਿਆ ਭਾਰਤ , ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲੋਂ ਇਸਰੋ ਦਾ ਟੁੱਟਿਆ ਸੰਪਰਕ

ਜਿਸ ਪਿੱਛੋਂ ਇਸਰੋ ਚੀਫ ਸਿਵਾਨ ਵਲੋਂ ਇਹ ਐਲਾਨ ਕੀਤਾ ਗਿਆ ਕਿ ਇਸਰੋ ਦਾ ਚੰਦਰਯਾਨ-2 ਦੇ ਵਿਕਰਮ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ ਹੈ। ਸਿਰਫ 2 ਕੁ ਕਿਲੋਮੀਟਰ ਚੰਨ ਤੋਂ ਦੂਰੀ ਸਮੇਂ ਇਹ ਚੰਦਰਯਾਨ ਦਾ ਸੰਪਰਕ ਟੁੱਟਾ ਹੈ। ਇਸ ਦੇ ਨਾਲ ਹੀ ਇਸਰੋ ਚੀਫ ਨੇ ਕਿਹਾ ਕਿ ਅਸੀਂ ਆਰਬਿਟਰ ਤੋਂ ਮਿਲ ਰਹੇ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ।

-PTCNews

Related Post