ਚੰਗਾਲੀਵਾਲਾ ਦਲਿਤ ਨੌਜਵਾਨ 'ਤੇ ਤਸ਼ੱਸਦ ਦਾ ਮਾਮਲਾ : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਦੇ DC ਨੂੰ ਮੰਗ ਪੱਤਰ ਦੇ ਕੇ ਨਿਆਂਇਕ ਜਾਂਚ ਦੀ ਕੀਤੀ ਮੰਗ

By  Shanker Badra November 18th 2019 01:43 PM

ਚੰਗਾਲੀਵਾਲਾ ਦਲਿਤ ਨੌਜਵਾਨ 'ਤੇ ਤਸ਼ੱਸਦ ਦਾ ਮਾਮਲਾ : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਦੇ DC ਨੂੰ ਮੰਗ ਪੱਤਰ ਦੇ ਕੇ ਨਿਆਂਇਕ ਜਾਂਚ ਦੀ ਕੀਤੀ ਮੰਗ:ਸੰਗਰੂਰ : ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਬੀਤੇ ਦਿਨੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਸੀ। ਜਿਸ ਮਗਰੋਂ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਸ਼ਨੀਵਾਰ ਨੂੰ ਇਲਾਜ਼ ਦੌਰਾਨ ਮੌਤ ਹੋ ਗਈ ਸੀ।

Changali Wala Dalit man beaten Case: Parminder Singh Dhindsa Sangrur DC Demand letter ਚੰਗਾਲੀਵਾਲਾ ਦਲਿਤ ਨੌਜਵਾਨ 'ਤੇ ਤਸ਼ੱਸਦ ਦਾ ਮਾਮਲਾ : ਸਾਬਕਾ ਵਿੱਤ ਮੰਤਰੀਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਦੇ DC ਨੂੰ ਮੰਗ ਪੱਤਰ ਦੇ ਕੇ ਨਿਆਂਇਕ ਜਾਂਚ ਦੀ ਕੀਤੀ ਮੰਗ

ਇਸ ਦੌਰਾਨ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਲਹਿਰਾ ਹਲਕੇ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਅਕਾਲੀ ਆਗੂਆਂ ਨੇ ਅੱਜ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਦੇ ਮਾਮਲੇ ’ਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋੜੀ ਨਾਲ ਮੁਲਾਕਾਤ ਕੀਤੀ ਹੈ।

Changali Wala Dalit man beaten Case: Parminder Singh Dhindsa Sangrur DC Demand letter ਚੰਗਾਲੀਵਾਲਾ ਦਲਿਤ ਨੌਜਵਾਨ 'ਤੇ ਤਸ਼ੱਸਦ ਦਾ ਮਾਮਲਾ : ਸਾਬਕਾ ਵਿੱਤ ਮੰਤਰੀਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਦੇ DC ਨੂੰ ਮੰਗ ਪੱਤਰ ਦੇ ਕੇ ਨਿਆਂਇਕ ਜਾਂਚ ਦੀ ਕੀਤੀ ਮੰਗ

ਉਨ੍ਹਾਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਦੌਰਾਨ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਆਂਇਕਜਾਂਚ ਕਰਵਾਈ ਜਾਵੇ। ਇਸ ਸਬੰਧੀ ਪਰਮਿੰਦਰ ਸਿੰਘ ਢੀਂਡਸਾ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਲਿਖਤੀ ਮੰਗ ਪੱਤਰ ਵੀ ਦਿੱਤਾ ਹੈ। ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨਾਲ ਵੱਡੀ ਗਿਣਤੀ ’ਚ ਅਕਾਲੀ ਆਗੂ ਤੇ ਕਾਰਕੁੰਨ ਮੌਜੂਦ ਸਨ।

Changali Wala Dalit man beaten Case: Parminder Singh Dhindsa Sangrur DC Demand letter ਚੰਗਾਲੀਵਾਲਾ ਦਲਿਤ ਨੌਜਵਾਨ 'ਤੇ ਤਸ਼ੱਸਦ ਦਾ ਮਾਮਲਾ : ਸਾਬਕਾ ਵਿੱਤ ਮੰਤਰੀਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਦੇ DC ਨੂੰ ਮੰਗ ਪੱਤਰ ਦੇ ਕੇ ਨਿਆਂਇਕ ਜਾਂਚ ਦੀ ਕੀਤੀ ਮੰਗ

ਦੱਸ ਦੇਈਏ ਕਿ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਸਥਾਨਕ ਨਿਵਾਸੀਆਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਅਤੇ ਵੱਖ -ਵੱਖ ਜਥੇਬੰਦੀਆਂ 'ਤੇ ਲੋਕਾਂ ਨੇ ਲਹਿਰਾਗਾਗਾ-ਸੁਨਾਮ ਰੋਡ 'ਤੇ ਧਰਨਾ ਲਗਾਇਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣਾ ਅੰਦੋਲਨ ਹੋਰ ਵੀ ਤੇਜ਼ ਕਰਨਗੇ। ਪਰਿਵਾਰਕ ਮੈਂਬਰਾਂ ਨੇ ਹਾਲੇ ਤੱਕ ਪੀਜੀਆਈ ਤੋਂ ਜਗਮੇਲ ਸਿੰਘ ਦੀ ਮ੍ਰਿਤਕ ਦੇਹ ਨਹੀਂ ਲਈ ਹੈ।

-PTCNews

Related Post