ਛੱਤੀਸਗੜ੍ਹ 'ਚ ਪਹਿਲੇ ਪੜਾਅ ਲਈ 18 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ

By  Joshi November 12th 2018 09:42 AM

ਛੱਤੀਸਗੜ੍ਹ 'ਚ ਪਹਿਲੇ ਪੜਾਅ ਲਈ 18 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ,ਰਾਏਪੁਰ :ਛੱਤੀਸਗੜ੍ਹ 'ਚ ਅੱਜ ਪਹਿਲੇ ਪੜਾਅ ਲਈ 18 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਕਸਲ ਪ੍ਰਭਾਵਿਤ ਇਲਾਕੇ ਦੀਆਂ 18 ਵਿਧਾਨ ਸਭਾ ਸੀਟਾਂ 'ਤੇ ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ।

ਹੋਰ ਪੜ੍ਹੋ:ਗਲੋਬਲ ਕਬੱਡੀ ਲੀਗ: ਮੁਹਾਲੀ ‘ਚ ਅੱਜ ਇਹਨਾਂ 2 ਟੀਮਾਂ ਵਿਚਕਾਰ ਹੋਵੇਗੀ ਖਿਤਾਬੀ ਭਿੜੰਤ

ਸੂਤਰਾਂ ਅਨੁਸਾਰ ਵੋਟਿੰਗ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸੂਬੇ ਦੇ ਮੁੱਖ ਚੋਣ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੇ ਪੜਾਅ ਵਿਚ ਜਿਨ੍ਹਾਂ 18 ਸੀਟਾਂ 'ਤੇ ਵੋਟਿੰਗ ਹੋਣੀ ਹੈ। ਦੱਸਿਆ ਜਾ ਰਿਹਾ ਹੈ ਕਿ ਨਕਸਲ ਪ੍ਰਭਾਵਿਤ ਅੱਠ ਜਿਲ੍ਹੇ ਦੇ ਮਤਦਾਤਾ ਮੁੱਖ ਮੰਤਰੀ ਰਮਨ ਸਿੰਘ ਸਮੇਤ 190 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਣਗੇ।

—PTC News

Related Post