ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 4 ਯਾਤਰੀਆਂ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ

By  Shanker Badra October 9th 2019 02:01 PM

ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 4 ਯਾਤਰੀਆਂ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ:ਚੇਨਈ  : ਚੇਨਈ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਅੱਜ ਚਾਰ ਯਾਤਰੀਆਂ ਨੂੰ 53.5 ਲੱਖ ਰੁਪਏ ਦੇ ਸੋਨੇ ਸਮੇਤ ਕਾਬੂ ਕੀਤਾ ਹੈ। ਇਹ ਸਾਰੇ ਯਾਤਰੀ ਦੁਬਈ ਤੋਂ ਇੱਥੇ ਸਮਗਲਿੰਗ ਕਰ ਕੇ ਆਏ ਸਨ। ਇਨ੍ਹਾਂ ਨੇ ਸੋਨਾ ਆਪਣੇ ਸਰੀਰ ਦੇ ਅੰਦਰ ਲੁੱਕਾ ਰੱਖਿਆ ਸੀ।

Chennai International Airport Custom department 4 passengers Gold Including Arrested ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 4 ਯਾਤਰੀਆਂ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ

ਚੇਨਈ ਏਅਰਪੋਰਟ ਦੇ ਕਮਿਸ਼ਨਰ ਆਫ ਕਸਟਮਸ ਨੇ ਦੱਸਿਆ ਕਿ ਇਹ ਚਾਰੋਂ ਨੌਜਵਾਨ ਜਿਵੇਂ ਹੀ ਰਿਯਾਦ ਤੋਂ ਚੇਨਈ ਏਅਰਪੋਰਟ 'ਤੇ ਪਹੁੰਚੇ ਤਾਂ ਸ਼ੱਕ ਦੇ ਅਧਾਰ 'ਤੇ ਇਨ੍ਹਾਂ ਦੀ ਤਲਾਸ਼ੀ ਕੀਤੀ ਗਈ ਤਾਂ ਇਨ੍ਹਾਂ ਸਾਰਿਆਂ ਨੇ ਆਪਣੇ ਸਰੀਰ 'ਚ ਸੋਨਾ ਲੁਕਾਇਆ ਸੀ। ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ।ਇਨ੍ਹਾਂ ਕੋਲੋਂ ਕੁੱਲ 1.35 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ, ਜਿਸ ਦਾ ਮੁੱਲ 53.5 ਲੱਖ ਰੁਪਏ ਹੈ।

Chennai International Airport Custom department 4 passengers Gold Including Arrested ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 4 ਯਾਤਰੀਆਂ ਨੂੰ ਲੱਖਾਂ ਦੇ ਸੋਨੇ ਸਮੇਤ ਕੀਤਾ ਕਾਬੂ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚੋਂ ਇਕ ਨੌਜਵਾਨ ਹਰਿਦੁਆਰ ਤੋਂ ਹੈ, ਜਿਸ ਦਾ ਨਾਂ ਤਾਮੀਰ ਹੈ। ਜਦੋਂ ਉਹ ਸੋਮਵਾਰ ਨੂੰ ਰਿਆਦ ਤੋਂ ਚੇਨਈ ਹਵਾਈ ਅੱਡੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਸੋਨਾ ਲਿਜਾਣ ਦੇ ਸ਼ੱਕ 'ਚ ਫੜ ਲਿਆ ਗਿਆ ਹੈ।

-PTCNews

Related Post