ਛੱਤੀਸਗੜ੍ਹ 'ਚ ਭਾਜਪਾ ਦੇ ਕਾਫ਼ਿਲੇ 'ਤੇ ਹੋਇਆ ਨਕਸਲੀ ਹਮਲਾ , ਭਾਜਪਾ ਵਿਧਾਇਕ ਸਮੇਤ 5 ਜਵਾਨ ਸ਼ਹੀਦ

By  Shanker Badra April 9th 2019 08:10 PM

ਛੱਤੀਸਗੜ੍ਹ 'ਚ ਭਾਜਪਾ ਦੇ ਕਾਫ਼ਿਲੇ 'ਤੇ ਹੋਇਆ ਨਕਸਲੀ ਹਮਲਾ , ਭਾਜਪਾ ਵਿਧਾਇਕ ਸਮੇਤ 5 ਜਵਾਨ ਸ਼ਹੀਦ:ਰਾਏਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਦੰਤੇਵਾੜਾ 'ਚ ਨਕਸਲੀਆਂ ਨੇ ਭਾਜਪਾ ਦੇ ਕਾਫ਼ਿਲੇ 'ਤੇ ਹਮਲਾ ਕਰ ਦਿੱਤਾ ਹੈ।ਇਸ ਨਕਸਲੀ ਹਮਲੇ 'ਚ ਭਾਜਪਾ ਵਿਧਾਇਕ ਭੀਮਾ ਮਾਂਡਵੀ ਦੀ ਮੌਤ ਹੋ ਗਈ ਹੈ।ਇਸ ਦੇ ਨਾਲ ਹੀ ਇਸ ਹਮਲੇ 'ਚ ਸੁਰੱਖਿਆ ਬਲਾਂ ਦੇ 5 ਜਵਾਨ ਵੀ ਸ਼ਹੀਦ ਹੋਏ ਹਨ।

Chhattisgarh Dantewada Naxals BJP convoy attack MLA including 5 young martyr
ਛੱਤੀਸਗੜ੍ਹ 'ਚ ਭਾਜਪਾ ਦੇ ਕਾਫ਼ਿਲੇ 'ਤੇ ਹੋਇਆ ਨਕਸਲੀ ਹਮਲਾ , ਭਾਜਪਾ ਵਿਧਾਇਕ ਸਮੇਤ 5 ਜਵਾਨ ਸ਼ਹੀਦ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਵਿਧਾਇਕ ਭੀਮਾ ਮਾਂਡਵੀ ਕੁਆਕੋਂਡਾ ਬਲਾਕ ਦੇ ਸ਼ਿਆਮਗਿਰੀ ਪਿੰਡ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਵਾਪਸ ਨਕੁਲਨਾਰ ਪਰਤ ਰਹੇ ਸਨ।ਓਥੇ ਨਕਸਲੀਆਂ ਵੱਲੋਂ ਸੜਕ 'ਤੇ ਲਗਾਏ ਗਏ ਲੈਂਡਮਾਈਨਜ਼ ਦੇ ਉੱਪਰੋਂ ਜਦੋਂ ਉਨ੍ਹਾਂ ਦੀ ਬੁਲੇਟ ਪਰੂਫ ਗੱਡੀ ਲੰਘੀ ਤਾਂ ਧਮਾਕਾ ਹੋ ਗਿਆ।ਇਸ ਧਮਾਕੇ 'ਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਵੱਲੋਂ ਆਈ.ਈ.ਡੀ. ਧਮਾਕੇ ਦੌਰਾਨ 40 ਕਿੱਲੋ ਸਮੱਗਰੀ ਵਰਤੀ ਗਈ ਹੈ।

Chhattisgarh Dantewada Naxals BJP convoy attack MLA including 5 young martyr
ਛੱਤੀਸਗੜ੍ਹ 'ਚ ਭਾਜਪਾ ਦੇ ਕਾਫ਼ਿਲੇ 'ਤੇ ਹੋਇਆ ਨਕਸਲੀ ਹਮਲਾ , ਭਾਜਪਾ ਵਿਧਾਇਕ ਸਮੇਤ 5 ਜਵਾਨ ਸ਼ਹੀਦ

ਇਸ ਨਕਸਲੀ ਹਮਲੇ 'ਚ ਵਿਧਾਇਕ ਭੀਮਾ ਮਾਂਡਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਵਿਧਾਇਕ ਦੀ ਸੁਰੱਖਿਆ 'ਚ ਤਾਇਨਾਤ ਪੰਜ ਜਵਾਨ ਵੀ ਸਵਾਰ ਸਨ, ਜੋ ਇਸ ਘਟਨਾ 'ਚ ਸ਼ਹੀਦ ਹੋ ਗਏ।ਇਸ ਘਟਨਾ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ।

Chhattisgarh Dantewada Naxals BJP convoy attack MLA including 5 young martyr
ਛੱਤੀਸਗੜ੍ਹ 'ਚ ਭਾਜਪਾ ਦੇ ਕਾਫ਼ਿਲੇ 'ਤੇ ਹੋਇਆ ਨਕਸਲੀ ਹਮਲਾ , ਭਾਜਪਾ ਵਿਧਾਇਕ ਸਮੇਤ 5 ਜਵਾਨ ਸ਼ਹੀਦ

ਦੱਸ ਦੇਈਏ ਕਿ ਭੀਮਾ ਮਾਂਡਵੀ ਵਿਧਾਨ ਸਭਾ 'ਚ ਭਾਜਪਾ ਵਿਧਾਇਕ ਦਲ ਦੇ ਉਪ ਨੇਤਾ ਸਨ।ਮੰਡਾਵੀ ਦੂਜੀ ਵਾਰ ਵਿਧਾਇਕ ਚੁਣੇ ਗਏ ਸਨ।ਦੰਤੇਵਾੜਾ ਜ਼ਿਲ੍ਹੇ ਦੇ ਗਦਾਪਾਲ ਨਿਵਾਸੀ ਮੰਡਾਵੀ 2008 'ਚ ਵਿਧਾਇਕ ਬਣੇ ਸਨ। ਇਸ ਤੋਂ ਬਾਅਦ 2013 ਦੀ ਵਿਧਾਨ ਸਭਾ ਚੋਣ 'ਚ ਉਹ ਦੇਵਤੀ ਕਰਮਾ ਤੋਂ ਹਾਰ ਗਏ ਸਨ ਪਰ 2018 'ਚ ਪਾਰਟੀ ਨੇ ਫਿਰ ਉਨ੍ਹਾਂ ਨੂੰ ਟਿਕਟ ਦਿੱਤੀ।ਇਸ ਵਾਰ ਉਸ ਨੇ ਦੇਵਤੀ ਕਰਮਾ ਨੂੰ 2071 ਵੋਟਾਂ ਨਾਲ ਮਾਤ ਦਿੱਤੀ ਸੀ।

-PTCNews

Related Post