ਚੀਫ ਖਾਲਸਾ ਦੀਵਾਨ ਕਾਰਜਕਰਨੀ ਕਮੇਟੀ ਦੀਆਂ ਚੋਣਾਂ 'ਚ ਅਣਖੀ ਮਜੀਠਾ ਗਰੁੱਪ ਨੇ ਗੱਡੇ ਜਿੱਤ ਦੇ ਝੰਡੇ, ਨਿਰਮਲ ਸਿੰਘ ਬਣੇ ਪ੍ਰਧਾਨ

By  Jashan A February 17th 2019 06:00 PM -- Updated: February 17th 2019 06:24 PM

ਚੀਫ ਖਾਲਸਾ ਦੀਵਾਨ ਕਾਰਜਕਰਨੀ ਕਮੇਟੀ ਦੀਆਂ ਚੋਣਾਂ 'ਚ ਅਣਖੀ ਮਜੀਠਾ ਗਰੁੱਪ ਨੇ ਗੱਡੇ ਜਿੱਤ ਦੇ ਝੰਡੇ, ਨਿਰਮਲ ਸਿੰਘ ਬਣੇ ਪ੍ਰਧਾਨ,ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਕਾਰਜਕਰਨੀ ਕਮੇਟੀ ਦੀਆਂ ਚੋਣਾਂ ਅੱਜ ਸੁਰਖਿਆ ਪ੍ਰਬੰਧਾਂ ਹੇਠ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜੀਆਂ। ਜਿਸ ਦੌਰਾਨ ਅਣਖੀ ਮਜੀਠਾ ਗਰੁੱਪ ਦੇ ਨਿਰਮਲ ਸਿੰਘ ਬਣੇ ਚੀਫ ਖਾਲਸਾ ਦੀਵਾਨ ਦੇ ਨਵੇ ਪ੍ਰਧਾਨ ਬਣ ਗਏ ਹਨ। ਦੱਸ ਦੇਈਏ ਕਿ ਚੋਣਾਂ ਵਿੱਚ ਛੇ ਅਹੁਦਿਆਂ ਨੂੰ ਲੈ ਕੇ 12 ਉਮੀਦਵਾਰ ਮੈਦਾਨ ਵਿੱਚ ਸਨ।

asr ਚੀਫ ਖਾਲਸਾ ਦੀਵਾਨ ਕਾਰਜਕਰਨੀ ਕਮੇਟੀ ਦੀਆਂ ਚੋਣਾਂ 'ਚ ਅਣਖੀ ਮਜੀਠਾ ਗਰੁੱਪ ਨੇ ਗੱਡੇ ਜਿੱਤ ਦੇ ਝੰਡੇ, ਨਿਰਮਲ ਸਿੰਘ ਬਣੇ ਪ੍ਰਧਾਨ

ਇਕ ਪ੍ਰਧਾਨ, 2 ਵਾਈਸ ਪ੍ਰਧਾਨ, 2 ਆਨਰੇਰੀ ਸਕੱਤਰ ਅਤੇ ਇਕ ਸਥਾਨਕ ਪ੍ਰਧਾਨ ਦੇ ਅਹੁਦੇ ਲਈ ਵੋਟਾਂ ਪਾਈਆਂ ਗਈਆਂ। ਨਿਰਮਲ ਸਿੰਘ ਨੇ 176 ਵੋਟਾਂ ਹਾਸਿਲ ਕੀਤੀਆਂ।

asr ਚੀਫ ਖਾਲਸਾ ਦੀਵਾਨ ਕਾਰਜਕਰਨੀ ਕਮੇਟੀ ਦੀਆਂ ਚੋਣਾਂ 'ਚ ਅਣਖੀ ਮਜੀਠਾ ਗਰੁੱਪ ਨੇ ਗੱਡੇ ਜਿੱਤ ਦੇ ਝੰਡੇ, ਨਿਰਮਲ ਸਿੰਘ ਬਣੇ ਪ੍ਰਧਾਨ

ਮਿਲੀ ਜਾਣਕਾਰੀ ਮੁਤਾਬਕ 6 'ਚੋਂ 5 ਅਹੁਦਿਆਂ 'ਤੇ ਉਮੀਦਵਾਰਾਂ ਦੀ ਜਿੱਤ ਹੋਈ। ਵਾਈਸ ਪ੍ਰਧਾਨ.. ਅਮਰਜੀਤ ਸਿੰਘ, ਵਾਈਸ ਪ੍ਰਧਾਨ,ਇੰਦਰਬੀਰ ਸਿੰਘ ਨਿੱਜਰ,ਸਥਾਨਕ ਪ੍ਰਧਾਨ ਸੁਖਦੇਵ ਸਿੰਘ ਮੱਤੇਵਾਲ, ਸਕੱਤਰ ਸਵਿੰਦਰ ਸਿੰਘ ਕੱਥੂਨੰਗਲ,ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ।

asr ਚੀਫ ਖਾਲਸਾ ਦੀਵਾਨ ਕਾਰਜਕਰਨੀ ਕਮੇਟੀ ਦੀਆਂ ਚੋਣਾਂ 'ਚ ਅਣਖੀ ਮਜੀਠਾ ਗਰੁੱਪ ਨੇ ਗੱਡੇ ਜਿੱਤ ਦੇ ਝੰਡੇ, ਨਿਰਮਲ ਸਿੰਘ ਬਣੇ ਪ੍ਰਧਾਨ

ਜ਼ਿਕਰ ਏ ਖਾਸ ਹੈ ਕਿ ਅੱਜ ਸਵੇਰੇ 10 ਵਜੇ ਤੋਂ 4 ਵਜੇ ਤੱਕ ਚੀਫ ਖਾਲਸਾ ਦੀਵਾਨ ਦੀਆਂ ਵੋਟਾਂ ਪਾਈਆਂ ਗਈਆਂ ਹਨ, ਜਿਸ ਦੌਰਾਨ ਕੁੱਲ 323 ਵੋਟਾਂ ਪੋਲ ਹੋਈਆਂ ਸਨ।

-PTC News

Related Post