ਚੀਫ ਖਾਲਸਾ ਦੀਵਾਨ ਦੇ ਮੁਖੀ ਡਾਕਟਰ ਸੰਤੋਖ ਸਿੰਘ ਨੂੰ ਆਦਲਤ ਨੇ ਸੁਣਾਈ 5 ਸਾਲ ਦੀ ਸਜ਼ਾ

By  Shanker Badra September 21st 2018 04:37 PM -- Updated: September 21st 2018 06:50 PM

ਚੀਫ ਖਾਲਸਾ ਦੀਵਾਨ ਦੇ ਮੁਖੀ ਡਾਕਟਰ ਸੰਤੋਖ ਸਿੰਘ ਨੂੰ ਆਦਲਤ ਨੇ ਸੁਣਾਈ 5 ਸਾਲ ਦੀ ਸਜ਼ਾ:ਚੀਫ ਖਾਲਸਾ ਦੀਵਾਨ ਦੇ ਮੁਖੀ ਡਾਕਟਰ ਸੰਤੋਖ ਸਿੰਘ ਨੂੰ ਆਦਲਤ ਨੇ 5 ਸਾਲ ਦੀ ਸਜ਼ਾ ਸੁਣਾਈ ਹੈ।ਜਾਣਕਾਰੀ ਅਨੁਸਾਰ ਅਦਾਲਤ ਨੇ ਇਹ ਸਜ਼ਾ ਜ਼ਮੀਨੀ ਧੋਖਾਧੜੀ ਦੇ ਮਾਮਲੇ 'ਚ ਸੁਣਾਈ ਹੈ।ਅੰਮ੍ਰਿਤਸਰ ਦੇ ਚੀਫ ਜੁਡੀਸ਼ੀਅਲ ਮਜਿਸਟਰੇਟ ਰਵਿੰਦਰਜੀਤ ਸਿੰਘ ਬਾਜਵਾ ਨੇ ਡਾਕਟਰ ਸੰਤੋਖ ਸਿੰਘ ਨੂੰ ਸਜ਼ਾ ਸੁਣਾਈ ਹੈ।ਜਿਸ ਤੋਂ ਬਾਅਦ ਡਾ. ਸੰਤੋਖ ਸਿੰਘ ਨੂੰ ਜੇਲ ਭੇਜ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਚੀਫ ਖਾਲਸਾ ਦੀਵਾਨ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੱਢਾ ਕਰ ਕੇ ਸੁਰਖੀਆਂ ਵਿਚ ਆਇਆ ਸੀ।ਉਸ ਵਕਤ ਚੱਢਾ ਦਾ ਵੀਡੀੳ ਵਾਇਰਲ ਹੋਇਆ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਉਤਰਨਾ ਪਿਆ ਸੀ।ਉਨ੍ਹਾਂ ਤੋਂ ਬਾਅਦ ਡਾ. ਸੰਤੋਖ ਸਿੰਘ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਬਣੇ ਸਨ ਤੇ ਹੁਣ ਫਿਰ ਤੋਂ ਇੰਨ੍ਹਾਂ ਨੂੰ ਹੋਈ ਸਜ਼ਾ ਕਾਰਨ ਚੀਫ ਖਾਲਸਾ ਦੀਵਾਨ ਸੁਰਖੀਆ 'ਚ ਹੈ।

-PTCNews

Related Post