ਕੈਨੇਡਾ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਵਾਲਾ ਬਣਿਆ ਪਹਿਲਾ ਦੇਸ਼  

By  Shanker Badra May 6th 2021 08:28 PM

ਓਟਾਵਾ : ਕੈਨੇਡਾ ਵਿੱਚ ਜਲਦ ਹੀ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ ਜਾਵੇਗਾ।  ਕੈਨੇਡਾ 'ਚ ਨੇ ਟੀਕਾਕਰਨ ਲਈ ਫਾਈਜ਼ਰ-ਬਾਇਓ-ਐੱਨ-ਟੈੱਕ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ   

Children 12 and older now cleared to receive Pfizer vaccine: Health Canada ਕੈਨੇਡਾ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨਲਗਾਉਣ ਵਾਲਾ ਬਣਿਆਪਹਿਲਾ ਦੇਸ਼

ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ,ਜਿਸ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਇੰਕ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਆਗਿਆ ਸੀ। ਕੁੱਝ ਦੇਸ਼ਾਂ ਵਿਚ ਟੀਕਾਕਰਣ ਦੀ ਹੇਠਲੀ ਉਮਰ 16 ਸਾਲ ਤੱਕ ਹੈ। ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਕਿਤੇ ਨਹੀਂ ਲਗਾਇਆ ਜਾ ਰਿਹਾ ਹੈ।

Children 12 and older now cleared to receive Pfizer vaccine: Health Canada ਕੈਨੇਡਾ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨਲਗਾਉਣ ਵਾਲਾ ਬਣਿਆਪਹਿਲਾ ਦੇਸ਼

ਕੈਨੇਡਾ ਦੇ ਮੁੱਖ ਮੈਡੀਕਲ ਸਲਾਹਕਾਰ ਡਾ: ਸੁਪ੍ਰੀਆ ਸ਼ਰਮਾ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬੱਚਿਆਂ ਨੂੰ ਆਮ ਜ਼ਿੰਦਗੀ ਵਿਚ ਵਾਪਸ ਆਉਣ ਵਿਚ ਸਹਾਇਤਾ ਕੀਤੀ ਜਾਏਗੀ। ਇਸ ਦੀ ਸਮੀਖਿਆ ਇਸ ਸਮੇਂ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵਿੱਚ ਕੀਤੀ ਜਾ ਰਹੀ ਹੈ। ਸ਼ਰਮਾ ਨੇ ਕਿਹਾ ਕਿ ਸਬੂਤਾਂ ਤੋਂ ਪਤਾ ਚੱਲਿਆ ਹੈ ਕਿ ਟੀਕਾ ਇਸ ਉਮਰ ਸਮੂਹ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।

Children 12 and older now cleared to receive Pfizer vaccine: Health Canada ਕੈਨੇਡਾ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨਲਗਾਉਣ ਵਾਲਾ ਬਣਿਆਪਹਿਲਾ ਦੇਸ਼

ਇਸ ਮਹਾਮਾਰੀ ਨੂੰ ਖ਼ਤਮ ਕਰਨ ਕਰਨ ਲਈ ਫਿਲਹਾਲ ਜਿਹੜੇ ਟੀਕੇ ਬਣਾਏ ਗਏ ਹਨ ,ਉਹ ਸਿਰਫ ਬਾਲਗਾਂ ਲਈ ਹਨ। ਜਲਦ ਹੀ ਬੱਚਿਆਂ ਲਈ ਵੀ ਇਸ ਘਾਤਕ ਬੀਮਾਰੀ ਤੋਂ ਬਚਣ ਲਈ ਵੈਕਸੀਨ ਆ ਜਾਵੇਗੀ। ਜਰਮਨੀ ਦੀ ਦਵਾਈ ਕੰਪਨੀ ਬਾਇਓ-ਐੱਨ-ਟੈੱਕ ਦਾ ਆਖਣਾ ਹੈ ਕਿ ਉਹ ਯੂਰਪ ਵਿਚ 12 ਤੋਂ 15 ਸਾਲ ਦੇ ਬੱਚਿਆਂ ਲਈ ਜੂਨ ਵਿਚ ਕੋਰੋਨਾ ਦੀ ਵੈਕਸੀਨ ਲਾਂਚ ਕਰੇਗੀ। ਕੰਪਨੀ ਦੀ ਵੈਕਸੀਨ ਦਾ ਈ.ਯੂ. ਨੇ ਆਕਲਨ ਸ਼ੁਰੂ ਕਰ ਦਿੱਤਾ ਹੈ।

Children 12 and older now cleared to receive Pfizer vaccine: Health Canada ਕੈਨੇਡਾ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨਲਗਾਉਣ ਵਾਲਾ ਬਣਿਆਪਹਿਲਾ ਦੇਸ਼

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਦੱਸ ਦਈਏ ਕਿ ਫਾਈਜ਼ਰ ਅਤੇ ਉਸ ਦੀ ਸਹਿਯੋਗੀ ਜਰਮਨ ਕੰਪਨੀ ਬਾਇਓ-ਐੱਨ-ਟੈੱਕ ਨੇ ਇਸੇ ਸਾਲ ਮਾਰਚ ਦੇ ਆਖਿਰ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਦੀ ਕੋਵਿਡ-19 12 ਸਾਲ ਉਮਰ ਤੋਂ ਵੱਡੀ ਉਮਰ ਦੇ ਬੱਚਿਆਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਬਾਲਗਾਂ ਜੇ ਵਾਂਗ ਹੀ ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਰੋਕਣ ਵਿਚ ਕਾਰਗਰ ਹੈ।

-PTCNews

Related Post