'ਚੌਕੀਦਾਰ ਚੋਰ ਹੈ' ਬਿਆਨ 'ਤੇ SC ਨੇ ਰਾਹੁਲ ਗਾਂਧੀ ਦਾ ਮੁਆਫੀਨਾਮਾ ਕੀਤਾ ਮਨਜ਼ੂਰ

By  Jashan A November 14th 2019 12:12 PM

'ਚੌਕੀਦਾਰ ਚੋਰ ਹੈ' ਬਿਆਨ 'ਤੇ SC ਨੇ ਰਾਹੁਲ ਗਾਂਧੀ ਦਾ ਮੁਆਫੀਨਾਮਾ ਕੀਤਾ ਮਨਜ਼ੂਰ,ਨਵੀਂ ਦਿੱਲੀ: 'ਚੌਕੀਦਾਰ ਚੋਰ ਹੈ' ਬਿਆਨ 'ਤੇ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦੀ ਮੁਆਫ਼ੀ ਮਨਜ਼ੂਰ ਕਰ ਲਈ ਹੈ। ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਦਰਜ ਮਾਣਹਾਨੀ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਦੀ ਮੁਆਫ਼ੀ ਨੂੰ ਸਵੀਕਾਰ ਕਰ ਲਿਆ ਹੈ।

ਇਸ ਦੇ ਨਾਲ ਹੀ ਕੋਰਟ ਨੇ ਸਾਫ਼ ਕਹਿ ਦਿੱਤਾ ਕਿ ਹੁਣ ਰਾਹੁਲ ਵਿਰੁੱਧ ਕੋਈ ਮਾਣਹਾਨੀ ਦਾ ਕੇਸ ਨਹੀਂ ਚੱਲੇਗਾ।ਰਾਹੁਲ ਦੀ ਮੁਆਫ਼ੀ ਨੂੰ ਮਨਜ਼ੂਰ ਕਰਦੇ ਹੋਏ ਕੋਰਟ ਨੇ ਕਿਹਾ ਕਿ ਭਵਿੱਖ 'ਚ ਅਜਿਹੇ ਮਾਮਲਿਆਂ 'ਚ ਲੋਕ ਸਾਵਧਾਨ ਰਹਿਣ।

ਹੋਰ ਪੜ੍ਹੋ: ਪ੍ਰਦੂਸ਼ਣ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਲਗਾਈ ਫਟਕਾਰ

https://twitter.com/ANI/status/1194850363087581184?s=20

ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਦੇ 'ਚੌਕੀਦਾਰ ਚੋਰ ਹੈ' ਬਿਆਨ 'ਤੇ ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਸੁਪਰੀਮ ਕੋਰਟ 'ਚ ਮਾਣਹਾਨੀ ਪਟੀਸ਼ਨ ਦਾਖਲ ਕੀਤੀ ਸੀ।

https://twitter.com/ANI/status/1194850437268037632?s=20

ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਬਿਆਨ ਜਾਣਬੁੱਝ ਕੇ ਵਾਰ-ਵਾਰ ਦਿੱਤਾ ਸੀ। ਆਪਣੇ ਬਿਆਨ ਲਈ ਰਾਹੁਲ ਗਾਂਧੀ ਨੇ ਮੁਆਫ਼ੀ ਮੰਗ ਲਈ ਸੀ।

-PTC News

Related Post