ਛੋਟੇ ਜਿਹੇ ਬੱਚੇ ਨੇ ਲਈ ਆਪਣੀ ਜਾਨ

By  Joshi September 22nd 2017 02:07 PM -- Updated: September 22nd 2017 02:09 PM

ਛੋਟੇ ਜਿਹੇ ਬੱਚੇ ਨੂੰ ਟਿਊਸ਼ਨ ਰਖਾਉਣ ਲਈ ਕਹਿੰਦੀ ਸੀ ਮੈਡਮ, ਡਰ ਕੇ ਚੁੱਕਿਆ ਇਹ ਕਦਮ!

Class 5 boy leaves behind suicide note

"ਪਾਪਾ, ਅੱਜ ਮੇਰੀ ਪਹਿਲੀ ਪ੍ਰੀਖਿਆ ਹੈ ਅਤੇ ਮੇਰੀ ਕਲਾਸ ਅਧਿਆਪਕ ਨੇ ਮੈਨੂੰ ੯.੧੫ ਵਜੇ ਤੱਕ ਰਵਾਇਆ। ਮੈਨੂੰ ਤਿੰਨ ਪੀਰੀਅਡਾਂਂ ਲਈ ਖੜ੍ਹੇ ਰੱਖਿਆ ਸੀ। ਉਹ ਸਿਰਫ ਆਪਣੀ ਗੱਲ ਮਨਵਾਉਂਦੀ ਹੈ ... ਮੈਂ ਅੱਜ ਆਪਣੇ ਜੀਵਨ ਨੂੰ ਖਤਮ ਕਰਨ ਜਾ ਰਿਹਾ ਹਾਂ ... ਕਿਰਪਾ ਕਰਕੇ ਮੇਰੀ ਮੈਮ ਨੂੰ ਕਹੋ ਕਿ ਕਿਸੇ ਨੂੰ ਇਸ ਤਰ੍ਹਾਂ ਸਖ਼ਤ ਸਜ਼ਾ ਨਾ ਦੋ, ਅਲਵਿਦਾ, ਮੰਮੀ, ਪਾਪਾ ਤੇ ਦੀਦੀ।"

Class 5 boy leaves behind suicide note, blames teacher for suicideਇਹ ਆਖਰੀ ਗੱਲ ਸੀ ਕਿ ੧੨ ਸਾਲਾ ਨਵਨੀਤ ਪ੍ਰਕਾਸ਼, ਸੇਂਟ ਐਂਟੋਨੀ ਦੇ ਕਾਨਵੈਂਟ ਸਕੂਲ 'ਚ ਪੜ੍ਹਦੇ ੫ ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਖੁਦਕੁਸ਼ੀ ਨੋਟ ਵਿਚ ਜਿਸਦਾ ਜ਼ਿਕਰ ਕੀਤਾ।

ਇੱਕ ਚਮਕਦਾਰ ਵਿਦਿਆਰਥੀ, ਪ੍ਰਕਾਸ਼ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਅਤੇ ਪ੍ਰੀਖਿਆ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਉਹ ੧੫ ਸਤੰਬਰ ਨੂੰ ਘਰ ਵਾਪਸ ਆਉਂਦੇ ਹੋਏ ਉਹ ਕਾਫੀ ਪਰੇਸ਼ਾਨ ਹੋ ਗਿਆ ਸੀ।

Class 5 boy leaves behind suicide note

"ਉਹ ਚੁੱਪ-ਚਾਪ ਪੌੜੀਆਂ ਚੜਿਆ੍ਹ ਅਤੇ ਕੁਝ ਸਮੇਂ ਬਾਅਦ ਉਹ ਹੇਠਾਂ ਉਤਰਿਆ ਅਤੇ ਉਸਨੇ ਖਾਣਾ ਮੰਗਿਆ। ਉਸ ਦੀ ਮਾਂ ਨੇ ਉਸਨੂੰ ਖਾਣਾ ਦਿੱਤਾ ਅਤੇ ਥੋੜਾ ਜਿਹਾ ਖਾਣ ਪਿੱਛੋਂ ਉਸ ਨੇ ਇਕ ਗਲਾਸ ਵਿਚ ਪਾਣੀ ਲਿਆ, ਜਿਸ ਨਾਲ ਉਹ ਨਾਲ ਲੈ ਕੇ ਆਇਆ ਸੀ" ਪਿਤਾ ਰਵੀ ਪ੍ਰਕਾਸ਼ ਨੇ ਕਿਹਾ।

Class 5 boy leaves behind suicide note, blames teacher for suicideਜਦੋਂ ਉਹ ਕੁਝ ਦੇਰ ਬਾਅਦ ਥੱਲੇ ਨਹੀਂ ਆਇਆ ਤਾਂ ਅਸੀਂ ਭੱਜ ਕੇ aਪੁਰ ਗਏ ਆੇ ਦੇਖਿਆ ਕਿ ਉਹ ਬੈਡ 'ਤੇ ਪਿਆ ਹੋਇਆ ਹੈ ਅਤੇ ਉਸਦੇ ਮੂੰਹ 'ਤੋਂ ਝੱਗ ਨਿਕਲ ਰਹੀ ਹੈ।

ਘਰਵਾਲੇ ਉਸਨੂੰ ਫਟਾਫਟ ਨੇੜੇ ਦੇ ਹਸਪਤਾਲ ਲੈ ਗਏ ਜਿਥੇ ਉਨ੍ਹਾਂ ਨੂੰ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਡਾਕਟਰਾਂ ਨੇ ਉਸ ਨੂੰ ੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਤੋਂ ਦੁਖੀ ਹੋ ਕੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਸਕੂਲ ਵਿਚ ਹੱਲਾ ਬੋਲ ਦਿੱਤਾ।

ਬੁੱਧਵਾਰ ਤੋਂ ਸਕੂਲ ਵਿਚ ਭਾਰੀ ਫ਼ੌਜ ਦੀ ਤੈਨਾਤੀ ਕੀਤੀ ਗਈ ਸੀ ਅਤੇ ਸਕੂਲ ਪ੍ਰਸ਼ਾਸਨ ਬੁੱਧਵਾਰ ਦੁਪਹਿਰ ਤੋਂ ਫਰਾਰ ਹੋ ਗਿਆ ਸੀ।

ਉਸ ਦੇ ਪਿਤਾ ਨੇ ਦਾਅਵਾ ਕੀਤਾ ਕਿ ਮੇਰਾ ਪੁੱਤਰ ਬਹੁਤ ਹੁਸ਼ਿਆਰ ਵਿਦਿਆਰਥੀ ਸੀ ਅਤੇ ਉਸ ਨੇ ਕਲਾਸ ਅਧਿਆਪਕ ਤੋਂ ਟਿਊਸ਼ਨ ਵੀ ਲਈ ਸੀ।  ਉਸ ਨੇ ਬਹੁਤ ਵਧੀਆ ਅੰਕ ਹਾਸਲ ਕੀਤੇ ਸਨ।  ਭਾਵਨਾ ਉਸ ਨੂੰ ਟਿਊਸ਼ਨ ਕਲਾਸਾਂ ਜੁਆਇਨ ਕਰਨ ਕਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੀ ਸੀ।

ਬਾਅਦ ਵਿਚ ਵੀਰਵਾਰ ਦੁਪਹਿਰ ਬਾਅਦ ਪੋਸਟਮਾਰਟਮ ਕਰਵਾਇਆ ਗਿਆ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ਭਾਰਤੀ ਪੀਨਲ ਕੋਡ ਦੀ ਧਾਰਾ ੩੦੬ (ਖੁਦਕੁਸ਼ੀ ਲਈ ਪ੍ਰੇਰਣਾ) ਤਹਿਤ ਸ਼ਾਹਪੁਰ ਪੁਲਸ ਥਾਣੇ ਵਿਚ ਇਕ ਐਫਆਈਆਰ ਦਰਜ ਕੀਤੀ ਗਈ ਸੀ।

ਪੁਲਸ ਸੁਪਰਡੈਂਟ (ਸ਼ਹਿਰ) ਦੇ ਵਿਨੈ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਅਧਿਆਪਕ ਭਾਵਨਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Class 5 boy leaves behind suicide note, blames teacher for suicide"ਅਸੀਂ ਦਲਿਤ ਹਾਂ ਅਤੇ ਮੇਰਾ ਬੇਟਾ ਬਹੁਤ ਵਧੀਆ ਵਿਦਿਆਰਥੀ ਸੀ, ਉਹ ਮੁੱਖ ਮੰਤਰੀ ਬਣਨਾ ਚਾਹੁੰਦਾ  ਸੀ ਅਤੇ ਉਨ੍ਹਾਂ ਦਾ ਆਦਰਸ਼ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਸੀ" ਨਵਨੀਤ ਦੀ ਮਾਂ ਸੁਨੀਤਾ ਦੇਵੀ ਨੇ ਕਿਹਾ।

ਨਵਨੀਤ ਦੀ ਮੌਤ ਤੋਂ ਬਾਅਦ, ਮਾਤਾ ਪਿਤਾ ਨੇ ਉਸਦੇ ਬੈਗ ਦੀ ਛਾਣਬੀਣ ਕੀਤੀ ਅਤੇ ਉਹਨਾਂ ਨੂੰ ਇੱਕ ਖੁਦਕੁਸ਼ੀ ਨੋਟ ਲੱਭਾ ਸੀ, ਜਿਸ ਤੋਂ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਪੋਲੀਥੀਨ ਵਿਚ ਇਕ ਗਲਾਸ ਲਪੇਟਿਆ ਹੋਇਆ ਸੀ ਅਤੇ ਇਸ ਤੋਂ ਇੱਕ ਗੰਦੀ ਗੰਧ ਆ ਰਹੀ ਸੀ।

—PTC News

Related Post