CM ਚੰਨੀ ਦੀ ਕੈਬਨਿਟ 'ਤੇ ਅੱਜ ਲੱਗ ਸਕਦੀ ਹੈ ਮੋਹਰ , ਰਾਤ ਫ਼ਿਰ 2 ਵਜੇ ਤੱਕ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ

By  Shanker Badra September 25th 2021 11:14 AM

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਵਿਸਥਾਰ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਕੀਤੀ ਮੀਟਿੰਗ ਦੇਰ ਰਾਤ 2.00 ਵਜੇ ਖ਼ਤਮ ਹੋਈ ਹੈ। ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਕੇ ਚੰਡੀਗੜ੍ਹ ਪਹੁੰਚ ਗਏ ਹਨ। ਦਿੱਲੀ ਵਿੱਚ ਦੇਰ ਰਾਤ ਹੋਈ ਮੀਟਿੰਗ ਵਿੱਚ ਰਾਹੁਲ ਗਾਂਧੀ ,ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਅਜੇ ਮਾਕਨ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ , ਕੇਸੀ ਵੇਣੂਗੋਪਾਲ ਮੌਜੂਦ ਸਨ।


CM ਚੰਨੀ ਦੀ ਕੈਬਨਿਟ 'ਤੇ ਅੱਜ ਲੱਗ ਸਕਦੀ ਹੈ ਮੋਹਰ , ਰਾਤ ਫ਼ਿਰ 2 ਵਜੇ ਤੱਕ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ

ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਹਨ। ਇਸ ਮੀਟਿੰਗ ਵਿਚ ਨਵੀਂ ਕੈਬਨਿਟ ਦੇ ਵਿਸਥਾਰ ਬਾਰੇ ਫੈਸਲਾ ਕੀਤਾ ਗਿਆ ਤੇ ਕਿਸ ਕਿਸ ਨੂੰ ਮੰਤਰੀ ਬਣਾਇਆ ਜਾਣਾ ਹੈ, ਇਸਦੀ ਪ੍ਰਵਾਨਗੀ ਦਿੱਤੀ ਗਈ। ਨਵੇਂ ਮੰਤਰੀ ਮੰਡਲ ਵਿੱਚ ਨਵੇਂ ਅਤੇ ਪੁਰਾਣੇ ਚਿਹਰਿਆਂ ਦਾ ਸੁਮੇਲ ਹੋਵੇਗਾ।ਇਸਦੀ ਸੂਚੀ ਅੱਜ ਦੇਰ ਸ਼ਾਮ ਜਨਤਕ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਪਾਰਟੀ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਪਾਰਟੀ ਨਵੀਂ ਜ਼ਿੰਮੇਦਾਰੀ ਦੇਣ ਦੀ ਤਿਆਰੀ ਵਿਚ ਹੈ।


CM ਚੰਨੀ ਦੀ ਕੈਬਨਿਟ 'ਤੇ ਅੱਜ ਲੱਗ ਸਕਦੀ ਹੈ ਮੋਹਰ , ਰਾਤ ਫ਼ਿਰ 2 ਵਜੇ ਤੱਕ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ

ਸੂਤਰਾਂ ਅਨੁਸਾਰ ਪ੍ਰਗਟ ਸਿੰਘ , ਕੁਲਜੀਤ ਸਿੰਘ ਨਾਗਰਾ, ਰਾਜ ਕੁਮਾਰ ਵੇਰਕਾ, ਰਣਦੀਪ ਨਾਭਾ, ਸੰਗਤ ਸਿੰਘ ਗਿਲਜੀਆ , ਸੁਰਜੀਤ ਧੀਮਾਨ , ਬ੍ਰਹਮ ਮਹਿੰਦਰਾ , ਮਨਪ੍ਰੀਤ ਸਿੰਘ ਬਾਦਲ , ਰਾਣਾ ਗੁਰਜੀਤ ਸਿੰਘ , ਗੁਰਕੀਰਤ ਕੋਟਲੀ , ਰਾਜਾ ਵੜਿੰਗ , ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਸੁਖਬਿੰਦਰ ਸਿੰਘ ਸੁੱਖ ਸਕਾਰੀਆ , ਅਰੁਣਾ ਚੌਧਰੀ , ਰਜ਼ੀਆ ਸੁਲਤਾਨਾ , ਵਿਜੈ ਇੰਦਰ ਸਿੰਗਲਾ , ਭਾਰਤ ਭੂਸ਼ਣ ਆਸ਼ੂ ਨਵੀਂ ਵਜਾਰਤ ਵਿਚ ਸ਼ਾਮਲ ਹੋ ਸਕਦੇ ਹਨ।


CM ਚੰਨੀ ਦੀ ਕੈਬਨਿਟ 'ਤੇ ਅੱਜ ਲੱਗ ਸਕਦੀ ਹੈ ਮੋਹਰ , ਰਾਤ ਫ਼ਿਰ 2 ਵਜੇ ਤੱਕ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ

ਕੈਪਟਨ ਦੀ ਕੈਬਨਿਟ ਵਿਚ ਸ਼ਾਮਲ ਰਹੇ ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਵਰਗੇ ਨਾਂ ਤਾਂ ਨਵੀਂ ਕੈਬਨਿਟ ਵਿਚ ਵੀ ਹੋਣਗੇ ਪਰ ਕੈਪਟਨ ਦੇ ਸਭ ਤੋਂ ਕਰੀਬੀ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਵਰਗੇ ਚਿਹਰਿਆਂ ਨੂੰ ਕੈਬਨਿਟ ਵਿਚ ਸਥਾਨ ਮਿਲਣ ਦੀ ਸੰਭਾਵਨਾ ਘੱਟ ਹੈ। ਉੱਥੇ ਬਲਬੀਰ ਸਿੱਧੂ ਦਾ ਪੱਤਾ ਵੀ ਕੱਟ ਸਕਦਾ ਹੈ।

-PTCNews

Related Post