ਮੁੱਖ ਮੰਤਰੀ ਦੇ 24 ਜਨਵਰੀ 2017 ਨੂੰ ਟਵੀਟ ਰਾਹੀਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਵਾਅਦੇ ਨੂੰ ਹੋਏ 2 ਸਾਲ, ਪਰ ਅਜੇ ਤੱਕ ਵਾਅਦਾ ਵਫਾ ਨਾ ਹੋਇਆ: ਠੇਕਾ ਮੁਲਾਜ਼ਮ ਐਕਸ਼ਨ ਕਮੇਟੀ

By  Jashan A January 21st 2019 08:04 PM -- Updated: January 21st 2019 08:05 PM

ਮੁੱਖ ਮੰਤਰੀ ਦੇ 24 ਜਨਵਰੀ 2017 ਨੂੰ ਟਵੀਟ ਰਾਹੀਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਵਾਅਦੇ ਨੂੰ ਹੋਏ 2 ਸਾਲ, ਪਰ ਅਜੇ ਤੱਕ ਵਾਅਦਾ ਵਫਾ ਨਾ ਹੋਇਆ: ਠੇਕਾ ਮੁਲਾਜ਼ਮ ਐਕਸ਼ਨ ਕਮੇਟੀ,ਚੰਡੀਗੜ੍ਹ: ਅੱਜ ਦਾ ਯੁੱਗ ਸ਼ੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਹਰ ਕੋਈ ਆਪਣੀ ਹਰ ਗੱਲ ਸੋਸ਼ਲ ਮੀਡੀਆ ਰਾਹੀ ਦੇਸ਼ ਦੁਨੀਆਂ ਦੇ ਹਰ ਕੋਨੇ ਤੇ ਜਲਦ ਤੋਂ ਜਲਦ ਪਹੁੰਚਾਉਣਾ ਚਾਹੁੰਦਾ ਹੈ। ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਤੇ ਕਹੀ ਗੱਲ ਜ਼ਿਆਦਾਤਰ ਸਹੀ ਤੇ ਸੱਚ ਮੰਨਿਆ ਜਾਦਾ ਹੈ ਅਤੇ ਬੀਤੇ ਪਿਛਲੇ ਕੁੱਝ ਸਾਲਾਂ ਤੋਂ ਟਵੀਟਰ ਤੇ ਫੇਸਬੁੱਕ ਨੂੰ ਰਾਜਨੀਤਿਕ ਪਾਰਟੀਆਂ ਨੇ ਵਰਤ ਕੇ ਨੋਜਵਾਨਾਂ ਨਾਲ ਵਾਅਦੇ ਕਰਕੇ ਸਰਕਾਰਾਂ ਬਣਾਈਆਂ ਹਨ।

ਮੋਜੂਦਾ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੇਸਬੁੱਕ ਅਤੇ ਟਵੀਟਰ ਤੇ ਪੂਰੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਕੀਤੇ ਹਰ ਕੰਮ ਨੂੰ ਸ਼ੇਅਰ ਕਰਦੇ ਹਨ ਇਸੇ ਤਰ੍ਹਾ ਹੀ ਵਿਧਾਨ ਸਭਾਂ ਚੋਣਾਂ ਦੋਰਾਨ ਮੁੱਖ ਮੰਤਰੀ ਪੰਜਾਬ ਵੱਲੋਂ 24 ਜਨਵਰੀ 2017 ਨੂੰ ਟਵੀਟ ਸੰਦੇਸ਼ ਰਾਹੀ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਨਾਲ ਹੀ ਅੇਲਾਨ ਵੀ ਕੀਤਾ ਸੀ ਕਿ ਸਰਕਾਰ ਬਨਣ ਤੇ ਪਹਿਲੀ ਕੈਬਿਨਟ ਮੀਟਿੰਗ ਵਿਚ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਨੂੰ 2 ਸਾਲ ਬੀਤਣ ਨੂੰ ਆਏ ਹਨ ਪਰ ਇਹਨਾਂ ਦੋ ਸਾਲਾਂ ਵਿਚ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਇਕ ਮੀਟਿੰਗ ਤੱਕ ਨਹੀ ਕੀਤੀ।

theka mulazim ਮੁੱਖ ਮੰਤਰੀ ਦੇ 24 ਜਨਵਰੀ 2017 ਨੂੰ ਟਵੀਟ ਰਾਹੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਵਾਅਦੇ ਨੂੰ ਹੋਏ 2 ਸਾਲ, ਪਰ ਅਜੇ ਤੱਕ ਵਾਅਦਾ ਵਫਾ ਨਾ ਹੋਇਆ: ਠੇਕਾ ਮੁਲਾਜ਼ਮ ਐਕਸ਼ਨ ਕਮੇਟੀ

ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਟਵੀਟ ਤਾਂ ਟਵੀਟਰ ਤੱ ਅੱਜ ਵੀ ਕੀਤੇ ਵਾਅਦੇ ਨੂੰ ਬੋਲ ਰਿਹਾ ਹੈ ਪਰ ਸ਼ਾਇਦ ਮੁੱਖ ਮੰਤਰੀ ਪੰਜਾਬ ਆਪਣੇ ਕੀਤੇ ਵਾਅਦੇ ਨੂੰ ਭੁੱਲ ਗਏ ਹਨ। ਇਸ ਲਈ ਸੂਬੇ ਦੇ ਕੱਚੇ ਮੁਲਾਜ਼ਮਾਂ ਨੇ ਰੋਸ ਵਜੋਂ ਮੁੱਖ ਮੰਤਰੀ ਦੇ ਕੀਤੇ ਵਾਅਦੇ ਦੇ ਦੋ ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਨੂੰ ਦੁਬਾਰਾ ਇਹ ਵਾਅਦਾ ਯਾਦ ਕਰਵਾਉਣ ਲਈ ਦੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ 24 ਜਨਵਰੀ ਨੂੰ ਟਵੀਟ ਦਾ ਕੇਕ ਬਣਾ ਕੇ ਭੇਂਟ ਕਰਨਗੇ।

ਹੋਰ ਪੜ੍ਹੋ: ਕਾਂਗਰਸ ਦਾ ਪੇਂਡੂ ਸਿਹਤ ਸੇਵਾਵਾਂ ਨੂੰ ਨਿੱਜੀ ਹੱਥਾਂ ‘ਚ ਦੇਣ ਦਾ ਫੈਸਲਾ ਕਰਜ਼ੇ ਵਧਾਏਗਾ ਅਤੇ ਵਧੇਰੇ ਕਿਸਾਨਾਂ ਨੂੰ ਖੁਦਕੁਸ਼ੀ ਵੱਲ ਧੱਕੇਗਾ: ਬਿਕਰਮ ਮਜੀਠੀਆ

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਪ੍ਰਵੀਨ ਸ਼ਰਮਾਂ, ਅਮ੍ਰਿੰਤਪਾਲ ਸਿੰਘ, ਅਨੁਪਜੀਤ ਸਿੰਘ, ਰਜਿੰਦਰ ਸਿੰਘ ਸੰਧਾ, ਰਾਕੇਸ਼ ਕੁਮਾਰ, ਸਤਪਾਲ ਸਿੰਘ ਆਦਿ ਨੇ ਕਿਹਾ ਕਿ ਕਾਂਗਰਸ ਦੇ ਕੈਪਟਨ ਸਰਕਾਰ ਸਿਰਫ ਲਾਰਿਆ ਦੀ ਸਰਕਾਰ ਹੀ ਬਣ ਕੇ ਰਹਿ ਗਈ ਹੈ ਅਤੇ ਲਾਰਿਆ ਤੋਂ ਸਿਵਾਏ 2 ਸਾਲਾਂ ‘ਚ ਕੁੱਝ ਨਹੀ ਦਿੱਤਾ।ਪਿਛਲੇ ਸਾਲ ਵੀ 24 ਜਨਵਰੀ 2018 ਨੂੰ ਮੁਲਾਜ਼ਮਾਂ ਵੱਲੋਂ ਜਲੰਧਰ, ਬਠਿੰਡਾ ਅਤੇ ਪਟਿਆਲਾ ਵਿਖੇ ਤਿੰਨ ਜਗ੍ਹਾ ਤੇ ਇਸ ਟਵੀਟ ਦੇ ਕੇਕ ਕੱਟ ਕੇ ਵਾਅਦਾ ਖਿਲਾਫੀ ਦਿਵਸ ਮਨਾਇਆ ਸੀ।

ਉਨ੍ਹਾ ਦੱਸਿਆ ਕਿ ਸਰਕਾਰ ਬਨਣ ਤੋਂ ਬਾਅਦ ਸ਼ਾਹਕੋਟ ਤੇ ਗੁਰਦਾਸਪੁਰ ਜ਼ਿਮਨੀ ਚੋਣਾਂ ਦੋਰਾਨ 2 ਵਾਰ ਕੈਬਿਨਟ ਸਬ ਕਮੇਟੀਆ ਬਣਾਈਆ ਗਈਆ ਪਰ ਕਿਸੇ ਵੀ ਕਮੇਟੀ ਵੱਲੋਂ ਰਿਪੋਰਟ ਨਹੀ ਦਿੱਤੀ ਗਈ ਜਿਸ ਕਾਰਨ ਅੱਜ ਤੱਕ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਗਿਆ ਅਤੇ ਹੁਣ ਫਿਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਨੂੰ ਦੇਖਦੇ ਹੋਏ ਬ੍ਰਹਮ ਮਹਿੰਦਰਾਂ ਦੀ ਪ੍ਰਧਾਨਗੀ ਹੇਠ ਕੈਬਿਨਟ ਕਮੇਟੀ ਬਣਾਈ ਗਈ ਹੈ ਜਿਸ ਵਿਚ ਚਰਨਜੀਤ ਚੰਨੀ ਅਤੇ ਮਨਪ੍ਰੀਤ ਬਾਦਲ ਵੀ ਸ਼ਾਮਿਲ ਹਨ।

ਪਰ ਮੁਲਾਜ਼ਮ ਆਗੂਆ ਦਾ ਕਹਿਣਾ ਹੈ ਕਿ ਪਹਿਲਾਂ ਵੀ ਬ੍ਰਹਮ ਮਹਿੰਦਰਾਂ ਦੀ ਪ੍ਰਧਾਨਗੀ ਹੇਠ ਸ਼ਾਹਕੋਟ ਜ਼ਿਮਨੀ ਚੋਣ ਸਮੇਂ ਕਮੇਟੀ ਬਣਾਈ ਗਈ ਸੀ ਪਰ ਚੋਣਾਂ ਖਤਮ ਹੁੰਦੇ ਹੀ ਕਮੇਟੀ ਵੀ ਖਤਮ ਹੋ ਗਈ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਅਕਤੂਬਰ 2018 ਦੋਰਾਨ ਇਜ਼ਰਾਇਲ ਦੇ ਵਿਦੇਸ਼ ਦੋਰੇ ਤੇ ਜਾਣ ਤੋਂ ਪਹਿਲਾਂ ਮੀਡੀਆ ਰਾਹੀ ਐਲਾਨ ਕੀਤਾ ਸੀ ਕਿ ਸਰਦ ਰੁੱਤ ਦੇ ਵਿਧਾਨ ਸਭਾ ਸੈਸ਼ਨ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਬਿੱਲ ਪਾਸ ਕੀਤਾ ਜਾਵੇਗਾ ਪਰ ਸਰਦ ਰੁੱਤ ਇਜਲਾਸ ਵੀ ਏਵੇ ਹੀ ਬੀਤ ਗਿਆ ਅਤੇ ਹੁਣ ਬਜ਼ਟ ਸੈਸ਼ਨ ਵੀ ਨਜਦੀਕ ਆ ਗਿਆ ਹੈ।

cm ਮੁੱਖ ਮੰਤਰੀ ਦੇ 24 ਜਨਵਰੀ 2017 ਨੂੰ ਟਵੀਟ ਰਾਹੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਵਾਅਦੇ ਨੂੰ ਹੋਏ 2 ਸਾਲ, ਪਰ ਅਜੇ ਤੱਕ ਵਾਅਦਾ ਵਫਾ ਨਾ ਹੋਇਆ: ਠੇਕਾ ਮੁਲਾਜ਼ਮ ਐਕਸ਼ਨ ਕਮੇਟੀ

ਆਗੁਆ ਨੇ ਕਿਹਾ ਕਿ ਸਰਕਾਰ ਜੇਕਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸੰਜੀਦਾ ਹੈ ਤਾਂ ਸਰਕਾਰ ਵੱਲੋਂ ਬਣਾਈ ਕਮੇਟੀ ਵੱਲੋਂ ਤੁਰੰਤ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਸਾਫ ਕਰਨਾ ਚਾਹੀਦਾ ਹੈ ਕਿ ਉਹ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੀ ਪਾਲਿਸੀ ਲੈ ਕੇ ਆ ਰਹੇ ਹਨ ਜੇਕਰ ਸਰਕਾਰ ਮੁਲਾਜ਼ਮਾਂ ਨਾਲ ਗੱਲ ਨਹੀ ਕਰਦੀ ਤਾਂ ਸਪੱਸ਼ਟ ਹੈ ਕਿ ਸਰਕਾਰ ਮੁਲਾਜ਼ਮਾਂ ਪ੍ਰਤੀ ਸੰਜੀਦਾ ਨਹੀ ਅਤੇ ਸਿਰਫ ਗੱਲਾਂ ਨਾਲ ਹੀ ਸਮਾਂ ਟਪਾਉਣਾ ਚਾਹੁੰਦੀ ਹੈ। ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਨੇ ਬਜ਼ਟ ਸੈਸ਼ਨ ਦੋਰਾਨ ਮੁਲਾਜ਼ਮਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਮੁਲਾਜ਼ਮ ਲੋਕ ਸਭਾ ਚੋਣਾਂ ਦੋਰਾਨ ਸਰਕਾਰ ਨੂੰ ਘੇਰਣਗੇ।

ਆਗੂਆ ਨੇ ਕਿਹਾ ਕਿ ਦਿ ਕਲਾਸ ਫੋਰ ਗੋਰਮਿੰਟ ਇੰਮਪਲਾਈਜ਼ ਯੂਨੀਅਨ ਪੰਜਾਬ ਵੱਲੋਂ  25 ਤੇ 26 ਜਨਵਰੀ ਨੂੰ ਜ਼ਿਲ੍ਹਾਂ ਪੱਧਰ ਤੇ ਕਾਲੇ ਚੋਲੇ ਪਾ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਵਿਚ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਧ ਚੜ੍ਹ ਕੇ ਸ਼ਮੂਲੀਅਤ ਕਰੇਗੀ।

-PTC News

Related Post