ਬਰਫ਼ ਖਿਸਕਣ ਕਰਕੇ ਲਾਪਤਾ ਹੋਏ ਭਾਰਤੀ ਫੌਜੀਆਂ ਦੀ ਹੋਈ ਮੌਤ ਦੀ ਪੁਸ਼ਟੀ

By  Jasmeet Singh February 8th 2022 05:52 PM -- Updated: February 8th 2022 05:59 PM

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੇ ਉੱਚੇ ਖੇਤਰ ਵਿੱਚ ਸੋਮਵਾਰ ਨੂੰ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆਏ ਸੱਤ ਭਾਰਤੀ ਫ਼ੌਜੀ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਭਾਰਤੀ ਫੌਜ ਨੇ ਦੱਸਿਆ ਕਿ ਬਰਫ਼ੀਲੇ ਤੂਫਾਨ ਵਾਲੀ ਥਾਂ ਤੋਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਗ੍ਰਿਫ਼ਤਾਰ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸੱਤ ਭਾਰਤੀ ਫੌਜ ਦੇ ਸਿਪਾਹੀ ਗਸ਼ਤ ਦਾ ਹਿੱਸਾ ਸਨ ਜਦੋਂ 14,500 ਫੁੱਟ ਦੀ ਉਚਾਈ ਵਾਲੇ ਖੇਤਰ 'ਚ ਬਰਫ਼ ਖਿਸਕਣ ਕਰਕੇ ਇਹ ਫੌਜ ਬਰਫ਼ ਦੇ ਤੋਦੇ ਦੀ ਲਪੇਟ 'ਚ ਆ ਗਏ ਸਨ। ਘਟਨਾ ਤੋਂ ਤੁਰੰਤ ਬਾਅਦ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਵਿਸ਼ੇਸ਼ ਟੀਮਾਂ ਨੂੰ ਏਅਰਲਿਫਟ ਕੀਤਾ ਗਿਆ ਸੀ। ਭਾਰਤੀ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ "ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਦੇ ਨਾਲ ਖੇਤਰ ਵਿੱਚ ਖਰਾਬ ਮੌਸਮ ਦੇਖਿਆ ਜਾ ਰਿਹਾ ਹੈ।" ਸਰਹੱਦੀ ਰਾਜ ਦੇ ਕਈ ਉੱਚਾਈ ਵਾਲੇ ਖੇਤਰਾਂ ਵਿੱਚ ਇਸ ਮਹੀਨੇ ਭਾਰੀ ਬਰਫ਼ਬਾਰੀ ਹੋ ਰਹੀ ਹੈ। ਈਟਾਨਗਰ ਨੇੜੇ ਦਾਰੀਆ ਹਿੱਲ 'ਤੇ 34 ਸਾਲਾਂ ਬਾਅਦ ਬਰਫ਼ਬਾਰੀ ਹੋਈ ਅਤੇ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲੇ ਦੇ ਰੂਪਾ ਸ਼ਹਿਰ 'ਚ ਦੋ ਦਹਾਕਿਆਂ ਬਾਅਦ ਬਰਫ਼ਬਾਰੀ ਹੋਈ। ਪਿਛਲੇ ਸਾਲ ਅਕਤੂਬਰ ਵਿੱਚ ਉੱਤਰਾਖੰਡ ਦੇ ਮਾਊਂਟ ਤ੍ਰਿਸ਼ੂਲ ਉੱਤੇ ਜਲ ਸੈਨਾ ਦੇ ਪੰਜ ਜਵਾਨ ਬਰਫ਼ ਖਿਸਕਣ ਕਰਕੇ ਫਸ ਗਏ ਸਨ, ਜਿੱਥੇ ਉਨ੍ਹਾਂ ਨੂੰ ਇੱਕ ਮੁਹਿੰਮ 'ਤੇ ਭੇਜਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਹੀ ਬਰਾਮਦ ਕੀਤੀਆਂ ਗਈਆਂ ਸਨ। ਇਹ ਵੀ ਪੜ੍ਹੋ: ਨਵਜੋਤ ਕੌਰ ਸਿੱਧੂ ਦਾ ਚੰਨੀ ਲੈ ਕੇ ਵੱਡਾ ਬਿਆਨ, ਸਿੱਧੂ ਨੇ CM ਅਹੁਦੇ ਲਈ ਚੰਨੀ ਤੋਂ ਜ਼ਿਆਦਾ ਕਾਬਿਲ ਫਰਵਰੀ 2020 ਵਿੱਚ ਵੀ ਸਿਆਚਿਨ ਗਲੇਸ਼ੀਅਰ ਵਿੱਚ ਬਰਫ਼ਬਾਰੀ ਅਤੇ ਬਰਫ਼ ਖਿਸਕਣ ਕਾਰਨ ਛੇ ਫੌਜੀ ਜਵਾਨਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 11 ਹੋਰ ਵੀ ਅਜਿਹੀਆਂ ਘਟਨਾਵਾਂ ਵਿੱਚ ਮਾਰੇ ਗਏ ਸਨ। -PTC News

Related Post