ਵਾਰਾਣਸੀ ਪਹੁੰਚਣ 'ਤੇ ਕਾਂਗਰਸੀਆਂ ਨੇ ਕੀਤਾ ਸਮ੍ਰਿਤੀ ਇਰਾਨੀ ਦਾ ਵਿਰੋਧ

By  Jagroop Kaur October 3rd 2020 03:06 PM -- Updated: October 3rd 2020 03:19 PM

ਵਾਰਾਨਸੀ : ਹਾਥਰਸ ਬਲਾਤਕਾਰ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਉਥੇ ਹੀ ਜਿਨਸੀ ਸੋਸ਼ਣ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਲੋਕਾਂ ਦਾ ਗੁੱਸਾ ਹੁਣ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਵਰ੍ਹਿਆ। ਵਾਰਾਨਸੀ ਪਹੁੰਚਣ 'ਤੇ ਸਮ੍ਰਿਤੀ ਦੀ ਕਾਰ ਨੂੰ ਕਾਂਗਰਸ ਵਰਕਰਾਂ ਵੱਲੋਂ ਰੋਕਿਆ ਗਿਆ ਅਤੇ ਹਾਥਰਸ ਸਮੂਹਿਕ ਜਬਰ ਜਨਾਹ ਦੇ ਮਾਮਲੇ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ ।

Smriti Irani

ਇਸ ਦੇ ਨਾਲ ਹੀ ਕਾਂਗਰਸੀ ਵਰਕਰਾਂ ਵੱਲੋਂ ਵੱਧ ਰਹੇ ਜਿਨਸੀ ਸ਼ੋਸ਼ਣ ਦੇ ਕੇਸਾਂ 'ਤੇ ਸਮ੍ਰਿਤੀ ਇਰਾਨੀ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ, "ਸਮ੍ਰਿਤੀ ਇਰਾਨੀ ਗੋ ਬੈਕ ! ਹਾਲਾਂਕਿ ਸਮ੍ਰਿਤੀ ਇਰਾਨੀ ਖਿਲਾਫ ਰੋਸ ਪ੍ਰਗਟਾਅ ਰਹੇ ਲੋਕਾਂ ਨੂੰ ਅਤੇ ਕਾਂਗਰਸੀ ਨੇਤਾਵਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।

Smrit Smriti Irani

ਦਸਦੀਏ ਕਿ ਨਿਰਭਿਆ ਬਲਾਤਕਾਰ ਮਾਮਲੇ ਤੋਂ ਬਾਅਦ ਵੀ ਅਜੇ ਤੱਕ ਅਜਿਹਾ ਘਿਨੌਣਾ ਅਪਰਾਧ ਕਰਨ ਵਾਲਿਆਂ ਖਿਲਾਫ ਕੋਈ ਠੋਸ ਕਾਨੂੰਨ ਨਾ ਬਣਨ ਦੇ ਵਿਰੋਧ 'ਚ ਲੋਕਾਂ ਦਾ ਰੋਸ ਲਗਾਤਾਰ ਜਾਰੀ ਹੈ। ਉਥੇ ਹੀ ਨਿਤ ਨਵੇਂ ਮਾਮਲਿਆਂ ਚ ਲੜਕੀਆਂ ਪ੍ਰਤੀ ਵੱਧ ਰਹੇ ਅਪਰਾਧ ਅਤੇ ਕਰੂਰਤਾ ਲੋਕਾਂ ਦਾ ਦੇ ਗੁੱਸੇ ਨੂੰ ਭੜਕਾਅ ਰਹੀ ਹੈ |

Smriti Irani Smriti Irani

ਹਾਥਰ੍ਸ ਬਲਾਤਕਾਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਅਤੇ ਮੋਮਬੱਤੀ ਮਾਰਚ ਕੱਢੇ ਜਾ ਰਹੇ ਹਨ। ਜਨਤਾ ਦਾ ਰੋਸ ਇਸ 'ਤੇ ਵੀ ਜ਼ਿਆਦਾ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਨੇ “ਜ਼ਬਰਦਸਤੀ” ਹੱਥਰਸ ਬਲਾਤਕਾਰ ਪੀੜਤ ਦੀ ਲਾਸ਼ ਦਾ ਸਸਕਾਰ ਕਰ ਦਿੱਤਾ।ਪੁਲਿਸ ਦੀ ਨਾਕਾਮਯਾਬੀ ਕਾਰਨ ਦੇਸ਼ ਭਰ ਵਿਚ ਭਾਰੀ ਰੋਸ ਅਤੇ ਰੋਸ ਫੈਲ ਗਿਆ।

 

 

Related Post