ਭਾਰਤੀ ਹਾਕੀ ਟੀਮ ਨੂੰ ਤਮਗ਼ਾ ਜਿੱਤਣ 'ਤੇ ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਕੈਪਟਨ ਨੇ ਦਿੱਤੀ ਵਧਾਈ

By  Shanker Badra August 5th 2021 10:48 AM

ਚੰਡੀਗੜ੍ਹ : ਟੋਕੀਓ ਓਲੰਪਿਕ ( Tokyo Olympics ) 'ਚ ਭਾਰਤੀ ਪੁਰਸ਼ ਹਾਕੀ ਟੀਮ ( Indian hockey team ) ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 41 ਸਾਲ ਦੇ ਸੋਕੇ ਨੂੰ ਖ਼ਤਮ ਕਰਦੇ ਹੋਏ ਭਾਰਤ ਨੂੰ ਹਾਕੀ ਵਿਚ ਬਰੌਂਜ਼ ਮੈਡਲ (Men's hockey bronze ) ਦਿਵਾਇਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਇਹ ਮੈਡਲ ਜਿੱਤਿਆ ਹੈ। ਦੋਵੇਂ ਟੀਮਾਂ ਸੈਮੀਫਾਈਨਲ ਵਿੱਚ ਹਾਰ ਗਈਆਂ ਸਨ। ਭਾਰਤ ਨੂੰ 1980 ਤੋਂ ਬਾਅਦ ਇਹ ਮੈਡਲ ਮਿਲਿਆ ਹੈ।

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਹੈ।ਹਾਕੀ ਟੀਮ ਨੂੰ ਵਧਾਈ ਦਿੰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ, 41 ਸਾਲ ਲੰਮੀ ਉਡੀਕ ਤੋਂ ਬਾਅਦ ਹਾਸਲ ਹੋਈ ਇਸ ਇਤਿਹਾਸਕ ਘੜੀ ਮੌਕੇ, ਸਾਡਾ ਮਨ, ਸਾਡਾ ਦਿਲ, ਤੇ ਸਾਡਾ ਧਿਆਨ, ਸਭ ਕੁਝ ਭਾਰਤੀ ਪੁਰਸ਼ ਹਾਕੀ ਟੀਮ 'ਤੇ ਕੇਂਦਰਿਤ ਹੋ ਗਿਆ ਹੈ। ਤੁਸੀਂ ਸਾਡਾ ਸਭ ਦਾ ਸਿਰ ਫ਼ਖ਼ਰ ਨਾਲ ਉੱਚਾ ਚੁੱਕ ਦਿੱਤਾ ਹੈ। ਹੁਣ ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ ਦੇ ਨਾਲ ਦੂਹਰੀ ਖੁਸ਼ੀ ਦੀ ਉਮੀਦ ਹੋਰ ਵੀ ਵਧ ਗਈ ਹੈ। ਦਿਲੋਂ ਸ਼ੁਭਕਾਮਨਾਵਾਂ!

ਭਾਰਤੀ ਹਾਕੀ ਟੀਮ ਨੂੰ ਤਮਗ਼ਾ ਜਿੱਤਣ 'ਤੇ ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਕੈਪਟਨ ਨੇ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤੀ ਟੀਮ ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੀਮ ਨੇ 41 ਸਾਲਾਂ ਬਾਅਦ ਭਾਰਤ ਨੂੰ ਮੈਡਲ ਦਿੱਤਾ ਹੈ। ਸਾਨੂੰ ਟੀਮ ਦੇ ਸਾਰੇ ਮੈਂਬਰਾਂ ਤੇ ਮਾਣ ਹੈ. ਨੇ ਕਿਹਾ ਕਿ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਮਿਲਿਆ, ਹੁਣ ਸੋਨ ਤਗਮੇ ਦੀ ਉਡੀਕ ਰਹੇਗੀ। ਇਸ ਜਿੱਤ ਨਾਲ ਪੰਜਾਬ ਵਿੱਚ ਜਸ਼ਨ ਦਾ ਮਾਹੌਲ ਹੈ।

-PTCNews

Related Post