ਭਗਵੰਤ ਮਾਨ-ਕੇਜਰੀਵਾਲ ਦੇ ਰੋਡ ਸ਼ੋਅ 'ਤੇ ਕਾਂਗਰਸ ਦਾ ਦਾਅਵਾ, ਕਿਹਾ- ਸਰਕਾਰੀ ਪੈਸੇ ਨਾਲ ਹੋ ਰਹੇ ਹਨ ਰੋਡ ਸ਼ੋਅ

By  Riya Bawa March 13th 2022 02:35 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ (Punjab Assembly Elections) ਚੋਣਾਂ ਵਿੱਚ ਬਹੁਮਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ (Aam Aadmi Party leadership) ਅੰਮ੍ਰਿਤਸਰ ਵਿਖੇ ਪਹੁੰਚੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਅੱਜ ਅੰਮ੍ਰਿਤਸਰ ਵਿੱਚ ਵਿਜੇ ਮਾਰਚ (Victory March) ਕੱਢੇਗੀ। ਇਸ ਮੌਕੇ ਜਿੱਥੇ ਇਹ ਲੀਡਰਸ਼ਿਪ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib) ਨਤਮਸਤਕ ਹੋਈ।

ਜਿੱਤ ਦੇ ਜਲੂਸ 'ਤੇ ਕਾਂਗਰਸ ਦਾ ਦਾਅਵਾ, ਕਿਹਾ- ਸਰਕਾਰੀ ਪੈਸੇ ਨਾਲ ਹੋ ਰਹੇ ਹਨ ਰੋਡ ਸ਼ੋਅ

'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਸੂਬੇ ਦੇ ਭਵਿੱਖੀ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮਾਰਚ 'ਚ ਸ਼ਾਮਲ ਹੋਣਗੇ ਪਰ ਇਸ ਤੋਂ ਪਹਿਲਾਂ ਕਾਂਗਰਸ ਨੇ ਇਸ ਮਾਰਚ ਨੂੰ ਲੈ ਕੇ ਕੇਜਰੀਵਾਲ 'ਤੇ ਵੱਡਾ ਹਮਲਾ ਕੀਤਾ ਹੈ। ਦਿੱਲੀ ਕਾਂਗਰਸ ਦੀ ਵਿਧਾਇਕ ਅਲਕਾ ਲਾਂਬਾ ਨੇ ਇਸ ਰੋਡ ਸ਼ੋਅ ਦੇ ਆਯੋਜਨ 'ਚ ਖਰਚ ਕੀਤੇ ਜਾ ਰਹੇ ਪੈਸੇ 'ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਦੇ ਨਵ-ਨਿਯੁਕਤ ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਦਾ ਸਕਰੀਨ ਸ਼ਾਟ ਲੈਂਦਿਆਂ ਲਿਖਿਆ ਕਿ ਤੁਸੀਂ ਸਿਆਸਤ ਬਦਲਣ ਆਏ ਸੀ...?

'ਆਪ' ਵੱਲੋਂ ਸ਼ੁਰੂ ਕੀਤੀ ਜਨਤਾ ਦੇ ਪੈਸੇ ਦੀ ਲੁੱਟ, ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ 'ਤੇ 15 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਜ਼ਿਲਿਆਂ 'ਚ ਰੋਡ ਸ਼ੋਅ ਕਰਨ ਲਈ 46 ਲੱਖ ਰੁਪਏ ਸਰਕਾਰੀ ਖਜ਼ਾਨੇ 'ਚੋਂ ਮੰਗਵਾਏ ਗਏ ਹਨ। ਸਭ ਤੋਂ ਪਹਿਲਾਂ ਪੰਜਾਬ ਅਤੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਦਰਅਸਲ, ਇਸ ਦਸਤਾਵੇਜ਼ ਅਨੁਸਾਰ ਅੰਮ੍ਰਿਤਸਰ ਵਿੱਚ ਕੇਜਰੀਵਾਲ ਦੇ ਰੋਡ ਸ਼ੋਅ ਲਈ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚੋਂ 61 ਲੱਖ ਰੁਪਏ ਜਾਰੀ ਕੀਤੇ ਗਏ ਹਨ, ਨਾਲ ਹੀ ਪ੍ਰਸ਼ਾਸਨ ਵੱਲੋਂ ਆਵਾਜਾਈ ਲਈ ਵਾਹਨਾਂ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।

ਜਿੱਤ ਦੇ ਜਲੂਸ 'ਤੇ ਕਾਂਗਰਸ ਦਾ ਦਾਅਵਾ, ਕਿਹਾ- ਸਰਕਾਰੀ ਪੈਸੇ ਨਾਲ ਹੋ ਰਹੇ ਹਨ ਰੋਡ ਸ਼ੋਅ

ਜ਼ਿਕਰਯੋਗ ਹੈ ਕਿ ਪੰਜਾਬ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਹਨ। ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਇਹ ਕਿਸੇ ਵੀ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ 1992 ਵਿੱਚ ਕਾਂਗਰਸ ਨੇ 87 ਸੀਟਾਂ ਜਿੱਤੀਆਂ ਸਨ।

ਜਿੱਤ ਦੇ ਜਲੂਸ 'ਤੇ ਕਾਂਗਰਸ ਦਾ ਦਾਅਵਾ, ਕਿਹਾ- ਸਰਕਾਰੀ ਪੈਸੇ ਨਾਲ ਹੋ ਰਹੇ ਹਨ ਰੋਡ ਸ਼ੋਅ

-PTC News

Related Post