31 ਮਾਰਚ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ-ਕਾਂਗਰਸ ਸਰਕਾਰ

By  Gagan Bindra September 21st 2017 12:14 PM

31 ਮਾਰਚ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ-ਕਾਂਗਰਸ ਸਰਕਾਰ: ਕਿਸਾਨਾਂ ਦਾ ਕਰਜ਼ਾ  ਮੁਆਫ਼ੀ  ਲਈ ਕਾਂਗਰਸ ਸਰਕਾਰ ਦੀ ਕੈਬਨਿਟ ਮੀਟਿੰਗ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਕੀਤਾ ਵਾਧਾ ਪੂਰਾ ਨਾ ਹੋਣ ਦੇ ਰੋਸ਼ ਵਜੋ ਪੰਜਾਬ ਦੇ ਕਿਸਾਨ ਮੁੜ ਤੋਂ ਸੜਕਾਂ 'ਤੇ ਆ ਗਏ ਹਨ।31 ਮਾਰਚ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ-ਕਾਂਗਰਸ ਸਰਕਾਰਜਿਸ ਨੂੰ ਲੈ ਕੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀ ਕੈਬਨਿਟ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿੱਚ ਹੋਈ।ਜਿਸ ਵਿੱਚ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਨੂੰ ਲੈ ਕੇ ,ਅਤੇ ਕੁੱਝ ਹੋਰ ਮੰਗਾਂ ਸਬੰਧੀ ਅਹਿਮ ਫੈਸਲੇ ਲਏ ਗਏ ਹਨ।ਮੁੱਖ ਮੰਤਰੀ ਨੇ ਇਸ ਸਾਲ ਪੰਜ ਏਕੜ ਤੱਕ ਦੀ ਮਾਲਕੀ ਵਾਲੀ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਦੇ ਫਸਲੀ ਕਰਜ਼ਾ ਮੁਆਫ਼ੀ ਕਰਨ ਛੋਟੇ ਕਿਸਾਨਾਂ ਨੂੰ ਦੋ ਲੱਖ ਰੁਪਏ ਤੱਕ ਰਾਹਤ ਦੇਣ ਦਾ ਐਲਾਨ ਕੀਤਾ ਹੈ।31 ਮਾਰਚ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ-ਕਾਂਗਰਸ ਸਰਕਾਰਕਿਸਾਨਾਂ  ਦਾ ਕਰਜ਼ਾ ਮੁਆਫ਼ ਕਰਨ ਦੇ ਲਈ ਰਾਜ ਸਰਕਾਰ ਨੇ ਉਘੇ ਅਰਥ ਸਾਸ਼ਤਰੀ  ਡਾ.ਟੀ. ਹੱਕ. ਦੀ ਅਗਵਾਈ ਵਾਲੀ ਮਾਹਿਰਾਨਾ ਕਮੇਟੀ ਦੀ ਰਿਪੋਰਟ 'ਤੇ ਮੋਹਰ ਲਗਾ ਦਿੱਤੀ ਹੈ।ਜਿਸ ਨਾਲ ਸੂਬੇ ਦੇ 10.25 ਲੱਖ ਕਿਸਾਨਾਂ  ਨੂੰ ਲਾਭ ਮਿਲੇਗਾ।ਕੈਪਟਨ ਸਰਕਾਰ ਸਹਿਕਾਰੀ ਬੈਂਕਾਂ ਦੇ ਕਰਜ਼ੇ  ਦੇ 3600 ਕਰੋੜ ਰੁਪਏ ਅਤੇ ਨਿੱਜੀ ਬੈਂਕਾਂ ਦੇ 600 ਕਰੋੜ ਰੁਪਏ ਮੁਆਫ਼ ਕਰੇਗੀ।31 ਮਾਰਚ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ-ਕਾਂਗਰਸ ਸਰਕਾਰਇਹ ਸਕੀਮ 31 ਮਾਰਚ ਤੋਂ ਲਾਗੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ  ਕਰਜ਼ਾ ਮੁਆਫ਼ੀ ਦਾ ਐਲਾਨ ਚੋਣਾਂ  ਦੌਰਾਨ ਕੀਤਾ ਗਿਆ ਸੀ ਜਿਸ ਕਰਕੇ ਚੋਣ ਜਾਬਤੇ ਦਾ ਅੜਿੱਕਾ ਨਹੀਂ ਲੱਗੇਗਾ। ਜਿਸ ਦੇ ਲਈ ਚੋਣ ਕਮਿਸਨਰ ਨਾਲ ਗੱਲ ਕੀਤੀ ਜਾਵੇਗੀ।31 ਮਾਰਚ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ-ਕਾਂਗਰਸ ਸਰਕਾਰਜਿਸ ਦੇ ਸਰਕਾਰ ਨੇ ਫੈਸਲਾ ਲਿਆ ਹੈ ਕਿ ਬੈਂਕਾਂ ਵੱਲੋ ਪਿੰਡ- ਪਿੰਡ ਜਾ ਕੇ ਕਿਸਾਨਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕਰਜ਼ਾ ਮੁਆਫੀ ਸਕੀਮ ਦਾ ਫਾਇਦਾ  ਗੁਰਦਾਸਪੁਰ ਦੇ ਕਿਸਾਨਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ।31 ਮਾਰਚ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ-ਕਾਂਗਰਸ ਸਰਕਾਰ

Related Post