ਡਿੰਪਾ ਦੇ ਭਰਾ ਦੇ ਅਕਾਲੀ ਬਣਨ 'ਤੇ ਕਾਂਗਰਸੀ ਆਗੂ ਦਾ ਸਪਸ਼ਟੀਕਰਨ

By  Jasmeet Singh February 9th 2022 04:07 PM -- Updated: February 9th 2022 05:06 PM

ਚੰਡੀਗੜ੍ਹ: ਡਿੰਪਾ ਦੇ ਭਰਾ ਰਾਜਨ ਗਿੱਲ ਵੱਲੋਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਮਗਰੋਂ ਕਾਂਗਰਸ ਆਗੂ ਡਾ਼ ਰਾਜ ਕੁਮਾਰ ਵੇਰਕਾ ਦਾ ਪ੍ਰਤੀਕਰਮ ਸਾਹਮਣੇ ਹੈ। ਜਿਥੇ ਵੇਰਕਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈ ਤਾਂ ਕਾਂਗਰਸ ਪਰਿਵਾਰ 'ਚ ਬਹਿ ਕੇ ਮਸਲੇ ਹੱਲ ਹੋ ਸਕਦੇ ਹਨ। ਕਾਂਗਰਸੀ ਆਗੂ ਦਾ ਕਹਿਣਾ ਸੀ ਕਿ ਰਾਜਨ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ, ਉਨ੍ਹਾਂ ਦਾ ਕਹਿਣਾ ਸੀ ਕਿ ਟਿਕਟ ਨਾ ਮਿਲਣ ਦੇ ਰੋਸ ਵਜੋਂ ਰਾਜਨ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ। Raj Kumar Verka (MLA-Amritsar West) ਇਹ ਵੀ ਪੜ੍ਹੋ: ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਅਕਾਲੀ ਦਲ 'ਚ ਸ਼ਾਮਿਲ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਸ਼੍ਰੋਮਣੀ ਅਕਾਲੀ ਦਲ 'ਚ ਜਾਣ ਦੀਆਂ ਚਰਚਾਵਾਂ ਤੇ ਡਾ਼ ਵੇਰਕਾ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਡਿੰਪਾ ਕਾਂਗਰਸ ਦੇ ਸਿਪਾਹੀ ਨੇ ਤੇ ਕਾਂਗਰਸ 'ਚ ਹੀ ਰਹਿਣਗੇ, ਉਨ੍ਹਾਂ ਕਿਹਾ ਕਿ ਡਿੰਪਾ ਦੇ ਪਿਤਾ ਨੇ ਦੇਸ਼ ਲਈ ਸ਼ਹੀਦੀ ਦਿੱਤੀ ਹੈ। Major setback to Congress, Jasbir Singh Dimpa's brother Rajan Gill joins SAD ਇਸਤੋਂ ਇਲਾਵਾ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨਵਜੋਤ ਕੌਰ ਸਿੱਧੂ ਦੇ ਹਾਲੀਆ ਬਿਆਨਾ 'ਤੇ ਵੇਰਕਾ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਫੈਸਲਾ ਬਿਲਕੁਲ ਠੀਕ ਹੈ ਤੇ ਸਿੱਧੂ ਚੰਨੀ ਨੂੰ ਛੋਟਾ ਭਰਾ ਮੰਨਦੇ ਹਨ। ਨਵਜੋਤ ਸਿੰਘ ਸਿੱਧੂ ਵਲੋਂ ਸਾਰੇ ਕਾਰਜ ਰੱਦ ਕਰਕੇ ਮਾਤਾ ਵੈਸਣੋ ਦੇਵੀ ਮੰਦਿਰ ਦੀ ਯਾਤਰਾ 'ਤੇ ਵੇਰਕਾ ਦਾ ਕਹਿਣਾ ਸੀ ਕਿ ਕਿਸੇ ਦੀ ਸ਼ਰਧਾ 'ਤੇ ਉਹ ਕੁਝ ਨਹੀਂ ਕਹਿ ਸਕਦੇ ਹਨ। ਇਸ ਵਿਚਾਲੇ ਅੱਜ ਮਾਝੇ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਜਦ ਪੁਰਾਣੇ ਟਕਸਾਲੀ ਕਾਂਗਰਸੀ ਗਿੱਲ ਪਰਿਵਾਰ (ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ) ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਅੱਜ ਅਕਾਲੀ ਦਲ 'ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਕਈ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। Major setback to Congress, Jasbir Singh Dimpa's brother Rajan Gill joins SAD ਇਹ ਵੀ ਪੜ੍ਹੋ: ਕੇਜਰੀਵਾਲ ਹੈ ਮੁਨੀਮ, ਪੈਸੇ ਲੈ ਕੇ ਵੰਡ ਰਿਹਾ ਟਿਕਟਾਂ : ਸ਼ਾਜ਼ੀਆ ਇਲਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਨਵੀਰ ਸਿੰਘ ਗਿੱਲ ਨੂੰ ਪਾਰਟੀ ਵਿਚ ਸ਼ਾਮਲ ਹੋਣ 'ਤੇ ਨਿੱਘਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਉਹ ਕਾਂਗਰਸ ਵੱਲੋਂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ। -PTC News

Related Post