Mon, May 20, 2024
Whatsapp

World Red Cross Day 2024: 8 ਮਈ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 'ਵਿਸ਼ਵ ਰੈੱਡ ਕਰਾਸ ਦਿਵਸ', ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਤਾ

ਹਰ ਸਾਲ 8 ਮਈ ਨੂੰ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਅੰਤਰਰਾਸ਼ਟਰੀ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਅੰਦੋਲਨ ਦੇ ਸਿਧਾਂਤਾਂ ਨੂੰ ਯਾਦ ਕਰਨ, ਬੇਸਹਾਰਾ, ਜ਼ਖਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਰੱਖਿਆ ਕਰਨਾ ਹੈ।

Written by  Amritpal Singh -- May 08th 2024 05:45 AM
World Red Cross Day 2024: 8 ਮਈ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 'ਵਿਸ਼ਵ ਰੈੱਡ ਕਰਾਸ ਦਿਵਸ', ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਤਾ

World Red Cross Day 2024: 8 ਮਈ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 'ਵਿਸ਼ਵ ਰੈੱਡ ਕਰਾਸ ਦਿਵਸ', ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਤਾ

World Red Cross Day 2024: ਹਰ ਸਾਲ 8 ਮਈ ਨੂੰ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਅੰਤਰਰਾਸ਼ਟਰੀ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਅੰਦੋਲਨ ਦੇ ਸਿਧਾਂਤਾਂ ਨੂੰ ਯਾਦ ਕਰਨ, ਬੇਸਹਾਰਾ, ਜ਼ਖਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਰੱਖਿਆ ਕਰਨਾ ਹੈ। ਦੱਸ ਦਈਏ ਕਿ ਇਹ ਦਿਨ 8 ਮਈ ਨੂੰ ਹੈਨਰੀ ਡੁਨਟ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ, ਜੋ ਕਿ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੇ ਸੰਸਥਾਪਕ ਸਨ। ਇਸ ਦਿਨ ਲੋਕ ਇਸ ਮਾਨਵਤਾਵਾਦੀ ਸੰਗਠਨ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਮਨੁੱਖਤਾ ਦੀ ਮਦਦ ਲਈ ਇਸ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦੇ ਹਨ। 

ਇਹ ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜਿਸ ਦਾ ਮੁੱਖ ਦਫਤਰ ਜਿਨੀਵਾ, ਸਵਿਟਜ਼ਰਲੈਂਡ 'ਚ ਸਥਿਤ ਹੈ। ਦੱਸ ਦਈਏ ਕਿ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਅਤੇ ਕਈ ਰਾਸ਼ਟਰੀ ਸੋਸਾਇਟੀਆਂ ਸਾਂਝੇ ਤੌਰ 'ਤੇ ਇਸ ਸੰਸਥਾ ਨੂੰ ਚਲਾਉਂਦੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਕੋਵਿਡ-19 ਮਹਾਂਮਾਰੀ 'ਚ ਰੈੱਡ ਕਰਾਸ ਅੰਦੋਲਨ ਦੀ ਮਹੱਤਤਾ ਹੋਰ ਵੀ ਪ੍ਰਸੰਗਿਕ ਹੋ ਗਈ ਹੈ।  


ਵਿਸ਼ਵ ਰੈੱਡ ਕਰਾਸ ਦਿਵਸ ਦਾ ਇਤਿਹਾਸ

ਰੈੱਡ ਕਰਾਸ ਸੁਸਾਇਟੀ ਦੀ ਮਹੱਤਤਾ ਇਸ ਦੇ ਇਤਿਹਾਸ 'ਚ ਛੁਪੀ ਹੋਈ ਹੈ। ਦੱਸ ਦਈਏ ਕਿ ਸਵਿਸ ਵਪਾਰੀ ਜੀਨ-ਹੈਨਰੀ ਡੁਨੈਂਟ ਨੇ 1859 'ਚ ਇਟਲੀ 'ਚ ਸੋਲਫੇਰੀਨੋ ਦੀ ਲੜਾਈ ਦੇਖੀ। ਜਿਸ 'ਚ ਵੱਡੀ ਗਿਣਤੀ 'ਚ ਸੈਨਿਕ ਮਾਰੇ ਗਏ ਅਤੇ ਜ਼ਖਮੀ ਹੋਏ। ਕਿਉਂਕਿ ਜ਼ਖਮੀ ਸਿਪਾਹੀਆਂ ਦੀ ਦੇਖਭਾਲ ਲਈ ਕਿਸੇ ਵੀ ਫੌਜ ਕੋਲ ਕਲੀਨਿਕਲ ਸੈਟਿੰਗ ਨਹੀਂ ਸੀ। ਡੁਨਟ ਨੇ ਵਲੰਟੀਅਰਾਂ ਦਾ ਇੱਕ ਸਮੂਹ ਬਣਾਇਆ ਜੋ ਜੰਗ 'ਚ ਜ਼ਖਮੀ ਹੋਏ ਸੈਨਿਕਾਂ ਨੂੰ ਭੋਜਨ ਅਤੇ ਪਾਣੀ ਪਹੁੰਚਾਉਂਦੇ ਸਨ। ਇੰਨਾ ਹੀ ਨਹੀਂ ਇਸ ਗਰੁੱਪ ਨੇ ਉਨ੍ਹਾਂ ਦਾ ਇਲਾਜ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਚਿੱਠੀਆਂ ਵੀ ਲਿਖੀਆਂ। 

ਦੱਸ ਦਈਏ ਕਿ ਉਸ ਘਟਨਾ ਤੋਂ ਤਿੰਨ ਸਾਲ ਬਾਅਦ ਹੈਨਰੀ ਨੇ ਆਪਣਾ ਤਜਰਬਾ ‘ਏ ਮੈਮੋਰੀ ਆਫ਼ ਸੋਲਫੇਰੀਨੋ’ ਕਿਤਾਬ ਦੇ ਰੂਪ 'ਚ ਪ੍ਰਕਾਸ਼ਿਤ ਕੀਤਾ। ਉਨ੍ਹਾਂ ਨੇ ਆਪਣੀ ਕਿਤਾਬ 'ਚ ਇੱਕ ਸਥਾਈ ਅੰਤਰਰਾਸ਼ਟਰੀ ਸਮਾਜ ਦੀ ਸਥਾਪਨਾ ਦਾ ਸੁਝਾਅ ਦਿੱਤਾ। ਇੱਕ ਸਮਾਜ ਜੋ ਜੰਗ 'ਚ ਜ਼ਖਮੀ ਲੋਕਾਂ ਦਾ ਇਲਾਜ ਕਰ ਸਕਦਾ ਹੈ। ਜੋ ਕਿਸੇ ਦੇਸ਼ ਦੀ ਨਾਗਰਿਕਤਾ ਦੇ ਆਧਾਰ 'ਤੇ ਨਹੀਂ ਸਗੋਂ ਮਨੁੱਖਤਾ ਦੇ ਆਧਾਰ 'ਤੇ ਲੋਕਾਂ ਲਈ ਕੰਮ ਕਰਦਾ ਹੈ। ਉਨ੍ਹਾਂ ਦਾ ਇਹ ਸੁਝਾਅ ਅਗਲੇ ਸਾਲ ਹੀ ਲਾਗੂ ਹੋ ਗਿਆ। 

ਵਿਸ਼ਵ ਰੈੱਡ ਕਰਾਸ ਦਿਵਸ ਦੀ ਮਹੱਤਤਾ

ਵੈਸੇ ਤਾਂ ਇਸ ਸੁਸਾਇਟੀ ਦਾ ਕੰਮ ਹਮੇਸ਼ਾ ਜਾਰੀ ਰਹਿੰਦਾ ਹੈ। ਦੱਸ ਦਈਏ ਕਿ ਕਿਸੇ ਵੀ ਬਿਮਾਰੀ ਜਾਂ ਜੰਗ ਦੇ ਸੰਕਟ ਦੀ ਸਥਿਤੀ 'ਚ ਉਨ੍ਹਾਂ ਦੇ ਵਲੰਟੀਅਰ ਲੋਕਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਪਰ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦਾ ਕੰਮ ਹੋਰ ਵਧ ਗਿਆ ਸੀ। ਰੈੱਡ ਕਰਾਸ ਕੋਵਿਡ ਨੂੰ ਹਰਾਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਸੀ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਸੰਸਥਾ ਨਾਲ ਜੁੜੇ ਲੋਕ ਕੋਰੋਨਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਪੂਰੀ ਦੁਨੀਆ 'ਚ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਸਨ। ਇਸ ਤੋਂ ਇਲਾਵਾ ਲੋਕਾਂ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਵੀ ਵੰਡੇ ਜਾ ਰਹੇ ਸਨ।

16 ਦੇਸ਼ਾਂ ਨੂੰ ਅਪਣਾਇਆ ਗਿਆ 

ਜਨੇਵਾ ਪਬਲਿਕ ਵੈਲਫੇਅਰ ਸੁਸਾਇਟੀ ਨੇ ਫਰਵਰੀ 1863 'ਚ ਇੱਕ ਕਮੇਟੀ ਬਣਾਈ। ਜਿਸ ਦੀ ਸਿਫ਼ਾਰਸ਼ 'ਤੇ ਅਕਤੂਬਰ 1863 'ਚ ਵਿਸ਼ਵ ਕਾਨਫਰੰਸ ਹੋਈ। ਉਸ 'ਚ 16 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ, ਜਿਸ 'ਚ ਕਈ ਪ੍ਰਸਤਾਵ ਅਤੇ ਸਿਧਾਂਤ ਅਪਣਾਏ ਗਏ। ਇਸ ਤੋਂ ਬਾਅਦ, 1876 'ਚ ਕਮੇਟੀ ਨੇ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ (ICRC) ਦਾ ਨਾਮ ਅਪਣਾਇਆ।

- PTC NEWS

Top News view more...

Latest News view more...

LIVE CHANNELS
LIVE CHANNELS