ਨਾਭਾ 'ਚ ਕਾਂਗਰਸ ਨੂੰ ਜ਼ੋਰਦਾਰ ਝਟਕਾ, ਨਾਭਾ ਦੀ ਮਹਿਲਾ ਪ੍ਰਧਾਨ ਰੀਨਾ ਬਾਂਸਲ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

By  Baljit Singh July 5th 2021 07:43 PM -- Updated: July 5th 2021 07:44 PM

ਨਾਭਾ: ਪੰਜਾਬ ਵਿਚ ਬਿਜਲੀ ਸੰਕਟ ਨਾਲ ਜੂਝ ਰਹੀ ਕਾਂਗਰਸ ਸਰਕਾਰ ਨੂੰ ਇਕ ਹੋਰ ਜ਼ੋਰਦਾਰ ਝਟਕਾ ਲੱਗਿਆ ਹੈ। ਦਰਅਸਲ ਨਾਭਾ ਦੇ ਕਾਂਗਰਸ ਮਹਿਲਾ ਪ੍ਰਧਾਨ ਰੀਨਾ ਬਾਂਸਲ ਕਾਂਗਰਸ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।

ਪੜੋ ਹੋਰ ਖਬਰਾਂ: ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ PM ਮੋਦੀ ਅਤੇ ਮਮਤਾ ਬੈਨਰਜੀ ਲਈ ਭੇਜੇ 2600 ਕਿਲੋ ਅੰਬ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਭੇਟ ਕਰ ਕੇ ਰੀਨਾ ਬਾਂਸਲ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਇਸ ਦੌਰਾਨ ਨਾਭਾ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ ਵੀ ਕਾਂਗਰਸ ਨੂੰ ਅਲਵਿਦਾ ਕਹਿ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਰੀਨਾ ਬਾਂਸਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਕਾਸ ਪੱਖੀ ਨੀਤੀਆਂ ਕਰ ਕੇ ਹੀ ਉਨ੍ਹਾਂ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ।

ਪੜੋ ਹੋਰ ਖਬਰਾਂ: ਜ਼ਮੀਨੀ ਵਿਵਾਦ ਤੋਂ ਬਾਅਦ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਦਰਸ਼ਨ ਬਾਂਸਲ, ਹੇਮੰਤ ਬਾਂਸਲ ਬੱਲੂ, ਸੰਨੀ ਸਿੰਗਲਾ ਸਮੇਤ ਕਈ ਕਾਂਗਰਸੀ ਲੀਡਰ ਅਕਾਲੀ ਦਲ ਵਿਚ ਸ਼ਾਮਲ ਹੋਏ।

ਪੜੋ ਹੋਰ ਖਬਰਾਂ: ਕਾਂਗਰਸ ਸਰਕਾਰ ਪੰਜਾਬੀਆਂ ਨੂੰ ਦੇਵੇ 24 ਘੰਟੇ ਸਸਤੀ ਬਿਜਲੀ : ਸੁਖਬੀਰ ਸਿੰਘ ਬਾਦਲ

-PTC News

Related Post