ਕਾਂਗਰਸ ਪਾਰਟੀ ਨਾਲ ਸੰਬੰਧਤ ਵਿਅਕਤੀ 'ਤੇ ਨੌਜਵਾਨ ਨਾਲ ਬਦਫੈਲੀ ਕਰਨ ਦੇ ਲੱਗੇ ਦੋਸ਼

By  Shanker Badra July 29th 2021 07:42 PM

ਪੱਟੀ : ਪੱਟੀ ਹਲਕੇ ਦੇ ਇੱਕ ਪਿੰਡ ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਇੱਕ ਵਿਅਕਤੀ 'ਤੇ ਪਿੰਡ ਦੇ ਇਕ ਨੌਜਵਾਨ ਨਾਲ ਬਦਫੈਲੀ ਕਰਨ ਦੋਸ਼ ਲੱਗੇ ਹਨ। ਇਨ੍ਹਾਂ ਹੀ ਨਹੀਂ ਉਕਤ ਵਿਅਕਤੀ ਵਲੋਂ ਇਸ ਨੌਜਵਾਨ ਦੀ ਨਵ ਵਿਆਹੀ ਪਤਨੀ ਨੂੰ ਆਪਣੇ ਕੋਲ ਬਲਾਉਣ ਲਈ ਉਸਨੂੰ ਪੈਸਿਆਂ ਦੀ ਵੀ ਪੇਸ਼ਕਸ਼ ਕੀਤੀ ਹੈ। ਇਸ ਸੰਬੰਧੀ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਬੀਤੀ ਦਿਨੀ ਆਪਣੇ ਘਰ ਆ ਰਿਹਾ ਕਿ ਦੋਸ਼ੀ ਵਿਅਕਤੀ ਨੇ ਉਸਨੂੰ ਆਪਣੇ ਘਰ ਬੁਲਾਕੇ ਘਰ ਦਾ ਦਰਵਾਜਾ ਬੰਦ ਕਰਕੇ ਉਸ ਨਾਲ ਜ਼ਬਰਦਸਤੀ ਬਦਫੈਲੀ ਕੀਤੀ।

ਕਾਂਗਰਸ ਪਾਰਟੀ ਨਾਲ ਸੰਬੰਧਤ ਵਿਅਕਤੀ 'ਤੇ ਨੌਜਵਾਨ ਨਾਲ ਬਦਫੈਲੀ ਕਰਨ ਦੇ ਲੱਗੇ ਦੋਸ਼

ਪੜ੍ਹੋ ਹੋਰ ਖ਼ਬਰਾਂ : ਰਾਕੇਸ਼ ਟਿਕੈਤ 'ਤੇ ਯੂਪੀ ਭਾਜਪਾ ਦਾ ਪਲਟਵਾਰ , ਯੋਗੀ ਬੈਠਾ ਹੈ ਬੱਕਲ ਤਾਰ ਦਿਆ ਕਰੇ , ਟਵਿੱਟਰ 'ਤੇ ਛਿੜਿਆ ਵਿਵਾਦ

ਇਸ ਬਾਰੇ ਪੀੜਤ ਦੀ ਨਵ ਵਿਆਹੀ ਪਤਨੀ ਨੇ ਦੱਸਿਆ ਦੋਸ਼ੀ ਮੇਰੇ ਪਤੀ 'ਤੇ ਇਸ ਗੱਲ ਦਾ ਦਬਾਅ ਬਣਾਉਂਦਾ ਸੀ ਕਿ ਮੈਂ ਉਸ ਕੋਲ ਜਾਵਾਂ ਅਤੇ ਉਹ ਮੇਰੀ ਇੱਜਤ ਲੁੱਟਣੀ ਚਾਉਂਦਾ ਸੀ ਅਤੇ ਇਸਦੇ ਬਦਲੇ ਉਸਨੇ ਮੇਰੇ ਪਤੀ ਨੂੰ ਪੈਸਿਆਂ ਦੀ ਕੀਤੀ ਪੇਸ਼ਕਸ਼ ਕੀਤੀ ਪਰ ਉਸਦੇ ਬਾਅਦ ਉਸਨੇ ਮੇਰੇ ਪਤੀ ਨਾਲ ਬਦਫੈਲੀ ਕੀਤੀ। ਉਸਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਥਾਣਾ ਸਰਹਾਲੀ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਪੁਲੀਸ ਨੇ ਸਿਆਸੀ ਦਬਾਅ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੀ ਗੱਲਬਾਤ ਦੌਰਾਨ ਦੀਆਂ ਆਡੀਓ ਕਾਲਾਂ ਵੀ ਸਾਡੇ ਕੋਲ ਮੌਜੂਦ ਹਨ ,ਜੋ ਪੁਲੀਸ ਨੂੰ ਦਿੱਤੀਆਂ ਹਨ।

ਕਾਂਗਰਸ ਪਾਰਟੀ ਨਾਲ ਸੰਬੰਧਤ ਵਿਅਕਤੀ 'ਤੇ ਨੌਜਵਾਨ ਨਾਲ ਬਦਫੈਲੀ ਕਰਨ ਦੇ ਲੱਗੇ ਦੋਸ਼

ਇਸ ਸੰਬੰਧੀ ਪੀੜਤ ਲੜਕੇ ਦੀ ਮਾਤਾ ਨੇ ਕਿਹਾ ਕਿ ਉਕਤ ਵਿਅਕਤੀ ਪਹਿਲਾਂ ਮੇਰੇ ਬਾਰੇ ਗ਼ਲਤ ਬੋਲਦਾ ਸੀ ਫਿਰ ਉਸਨੀ ਮੇਰੀ ਨੂੰਹ ਨਾਲ ਗ਼ਲਤ ਹਰਕਤ ਕਰਨੀ ਚਾਹੀ ਅਤੇ ਅਖੀਰ ਮੇਰੇ ਲੜਕੇ ਨਾਲ ਬਦਫੈਲੀ ਕੀਤੀ। ਉਨ੍ਹਾਂ ਕਿਹਾ ਕਿ ਹੁਣ ਇਹ ਵਿਅਕਤੀ ਸਾਡੇ ਉੱਪਰ ਰਾਜੀਨਾਵੇਂ ਦਾ ਦਬਾਅ ਪਾ ਰਿਹਾ ਅਤੇ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਤੁਸੀਂ ਮੇਰੇ ਨਾਲ ਰਾਜੀਨਾਵਾਂ ਨਾ ਕੀਤਾ ਤਾਂ ਤੁਹਾਡਾ ਨੁਕਸਾਨ ਹੋਵੇਗਾ।

ਕਾਂਗਰਸ ਪਾਰਟੀ ਨਾਲ ਸੰਬੰਧਤ ਵਿਅਕਤੀ 'ਤੇ ਨੌਜਵਾਨ ਨਾਲ ਬਦਫੈਲੀ ਕਰਨ ਦੇ ਲੱਗੇ ਦੋਸ਼

ਇਸ ਮਾਮਲੇ 'ਤੇ ਜਦੋਂ ਦੋਸ਼ੀ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਮੌਜੂਦਾ ਸਰਪੰਚ ਸਾਹਮਣੇ ਜਾਣਕਾਰੀ ਦੇਵੇਗਾ, ਇਹ ਕਹਿ ਉਸਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿੱਚ ਜਦੋਂ ਡੀਐੱਸਪੀ ਪੱਟੀ ਕੁਲਜਿੰਦਰ ਸਿੰਘ ਦਾ ਪੱਖ ਲਿਆ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸ਼ਿਕਾਇਤ ਮਿਲੀ ਹੈ ਪੁਲੀਸ ਨੌਜਵਾਨ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਕਰੇਗੀ। ਜਦ ਉਨ੍ਹਾਂ ਕੋਲੋਂ ਪੁਲੀਸ ਤੇ ਸਿਆਸੀ ਦਬਾਅ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਜਿਹਾ ਕੁਝ ਨਹੀਂ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

-PTCNews

Related Post