ਠੇਕੇ 'ਤੇ ਕੰਮ ਕਰ ਰਹੀਆਂ ਨਰਸਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਸੰਗਰੂਰ -ਪਟਿਆਲਾ ਸੜਕ ਕੀਤੀ ਜਾਮ

By  Shanker Badra March 2nd 2019 12:15 PM

ਠੇਕੇ 'ਤੇ ਕੰਮ ਕਰ ਰਹੀਆਂ ਨਰਸਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਸੰਗਰੂਰ -ਪਟਿਆਲਾ ਸੜਕ ਕੀਤੀ ਜਾਮ:ਪਟਿਆਲਾ : ਠੇਕੇ 'ਤੇ ਕੰਮ ਕਰ ਰਹੀਆਂ ਨਰਸਾਂ ਰੈਗੂਲਰ ਕਰਨ ਯਾਨੀ ਕਿ ਪੱਕੇ ਹੋਣ ਦੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਕਈ ਹਫ਼ਤਿਆਂ ਤੋਂ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਸਨ।ਕੈਪਟਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਦੋ ਨਰਸਾਂ ਨੇ ਵੀਰਵਾਰ ਸ਼ਾਮ ਨੂੰ ਛਾਲ ਮਾਰ ਦਿੱਤੀ ਸੀ।ਜਿਸ ਤੋਂ ਬਾਅਦ ਅੱਜ ਨਰਸਾਂ ਨੇ ਮੰਗਾਂ ਨਾ ਮੰਨਣ 'ਤੇ ਰਾਜਿੰਦਰਾ ਹਸਪਤਾਲ ਦੇ ਬਾਹਰ ਪਟਿਆਲਾ -ਸੰਗਰੂਰ ਸੜਕ 'ਤੇ ਜਾਮ ਲਾਇਆ ਹੈ।ਇਸ ਦੌਰਾਨ ਉਹ ਅੱਜ ਦੀ ਹੋ ਰਹੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੱਕੇ ਹੋਣ ਦੀ ਮੰਗ ਕਰ ਰਹੀਆਂ ਹਨ।

contract contract Nurses Captain Government Against Sangrur-Patiala road Protest ਠੇਕੇ 'ਤੇ ਕੰਮ ਕਰ ਰਹੀਆਂ ਨਰਸਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਸੰਗਰੂਰ -ਪਟਿਆਲਾ ਸੜਕ ਕੀਤੀ ਜਾਮ

ਦਰਅਸਲ ‘ਚ ਠੇਕੇ ‘ਤੇ ਕੰਮ ਕਰਦੀਆਂ ਨਰਸਾਂ ਪਿਛਲੇ 23 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ ‘ਤੇ ਬੈਠੀਆ ਹੋਈਆਂ ਸਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਨੂੰ ਇਨ੍ਹਾਂ ਦੀ ਮੀਟਿੰਗ ਹੋਣੀ ਸੀ ਪਰ ਮੀਟਿੰਗ ਨਾ ਹੋਣ ਕਰਕੇ ਇਨ੍ਹਾਂ ਦੋਨੋਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੇ ਹਸਪਤਾਲ ਦੀ ਮਮਟੀ ਤੋਂ ਛਾਲ ਮਾਰ ਦਿੱਤੀ ਹੈ ,ਜਿਨ੍ਹਾਂ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ।ਇਸ ਦੌਰਾਨ ਕਰਮਜੀਤ ਔਲਖ ਦੇ ਸੱਜੇ ਪੱਟ ਦੀ ਹੱਡੀ ਟੁੱਟੀ ਗਈ ਸੀ ਅਤੇ ਬਲਜੀਤ ਕੌਰ ਖਾਲਸਾ ਨੂੰ ਗੁਝੀਆਂ ਸੱਟਾਂ ਲੱਗੀਆਂ ਹਨ ਅਤੇ ਸਦਮੇ ਵਿੱਚ ਹੈ।ਇਸ ਦੇ ਨਾਲ ਹੀ ਬਚਾਅ ਵਾਸਤੇ ਅੱਗੇ ਆਇਆ ਇੱਕ ਦਰਜਾਚਾਰ ਵਿਅਕਤੀ ਵੀ ਡਿੱਗ ਪਿਆ ਅਤੇ ਉਸਦੀ ਸੱਜੀ ਲੱਤ ਟੁੱਟ ਗਈ ਹੈ।

contract contract Nurses Captain Government Against Sangrur-Patiala road Protest ਠੇਕੇ 'ਤੇ ਕੰਮ ਕਰ ਰਹੀਆਂ ਨਰਸਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਸੰਗਰੂਰ -ਪਟਿਆਲਾ ਸੜਕ ਕੀਤੀ ਜਾਮ

ਇਸ ਘਟਨਾ ਦੇ ਰੋਸ ਵਜੋਂ ਕੱਲ ਨਰਸਿੰਗ ਐਨਸਿਲਰੀ ਤੇ ਦਰਜਾ-4 ਮੁਲਾਜ਼ਮਾਂ ਵੱਲੋਂ ਓਟੀ ਤੇ ਆਪਰੇਸ਼ਨ ਥੀਏਟਰ ਬੰਦ ਕਰ ਦਿੱਤੇ ਗਏ ਸਨ।ਇਨ੍ਹਾਂ ਨਰਸਾਂ ਦਾ ਹਾਲ ਚਾਲ ਜਾਣਨ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਹੁੰਚੇ ਸਨ।

contract contract Nurses Captain Government Against Sangrur-Patiala road Protest ਠੇਕੇ 'ਤੇ ਕੰਮ ਕਰ ਰਹੀਆਂ ਨਰਸਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਸੰਗਰੂਰ -ਪਟਿਆਲਾ ਸੜਕ ਕੀਤੀ ਜਾਮ

ਇਸ ਦੌਰਾਨ ਓਥੇ ਨਰਸਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਸੀ।ਜਦੋਂ ਇਨ੍ਹਾਂ ਨਰਸਾਂ ਨੇ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ,ਜਿਸ ਤੋਂ ਬਾਅਦ ਨਰਸਾਂ ਨੇ ਬੀਤੀ ਰਾਤ ਮੁੱਖ ਮੰਤਰੀ ਦੇ ਮੋਤੀ ਮਹਿਲ ਵੱਲ ਕੂਚ ਕਰ ਦਿੱਤਾ ਸੀ।

-PTCNews

Related Post