ਥਾਪਰ ਇੰਸਟੀਚਿਊਟ 'ਚ ਕੋਰੋਨਾ ਦਾ ਬਲਾਸਟ, 27 ਵਿਦਿਆਰਥੀਆਂ ਦੀ ਰਿਪੋਰਟ ਪੌਜ਼ਟਿਵ

By  Riya Bawa December 31st 2021 04:19 PM

ਪਟਿਆਲਾ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਵੱਧ ਰਹੇ ਹਨ। ਇਸ ਵਿਚਕਾਰ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਸੰਸਥਾ ਵਿੱਚ 12 ਵਿਦਿਆਰਥੀ ਕਰੋਨਾ ਪੌਜ਼ੇਟਿਵ ਨਿਕਲੇ ਹਨ ਜਦੋਂਕਿ ਸੈਂਕੜੇ ਵਿਦਿਆਰਥੀਆਂ ਦੀਆਂ ਰਿਪੋਰਟਾਂ ਦਾ ਹਾਲੇ ਇੰਤਜ਼ਾਰ ਹੈ। ਇਸ ਨਾਲ ਸੰਸਥਾ ਦੇ 27 ਵਿਦਿਆਰਥੀ ਪਿਛਲੇ ਤਿੰਨ ਦਿਨਾਂ ਵਿੱਚ ਕਰੋਨਾ ਪੌਜ਼ੇਟਿਵ ਨਿਕਲੇ ਚੁੱਕੇ ਹਨ।

ਇਸ ਨਾਲ ਥਾਪਰ ਇੰਸਟੀਚਿਊਟ ਵਿਚ ਡਾਰ ਦਾ ਮਾਹੌਲ ਬਣ ਗਿਆ ਹੈ। ਇਸ ਤੋਂ ਬਾਅਦ ਹੋਸਟਲ ਜੇ ਨੂੰ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸਿਹਤ ਵਿਭਾਗ ਯੂਨੀਵਰਸਿਟੀ ਕੈਂਪਸ ਵਿੱਚ ਵਿਆਪਕ ਜਾਂਚ ਕਰੇਗਾ। ਇਸ ਦੌਰਾਨ ਸਿਹਤ ਵਿਭਾਗ ਨੇ ਨਵੇਂ ਸਟ੍ਰੇਨ ਦਾ ਪਤਾ ਲਾਉਣ ਲਈ ਪੌਜ਼ੇਟਿਵ ਵਿਦਿਆਰਥੀਆਂ ਦੇ ਸੈਂਪਲ ਪਹਿਲਾਂ ਹੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਜੀਨੋਮ ਸੀਕਵੈਂਸਿੰਗ ਲੈਬ ਵਿੱਚ ਭੇਜ ਦਿੱਤੇ ਹਨ।

ਗੌਰਤਲਬ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਅੱਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਵਿੱਚ 16,764 ਨਵੇਂ ਕੋਰੋਨਾ ਕੇਸ਼ ਸਾਹਮਣੇ ਆਏ ਹਨ। ਜਿਸ ਨਾਲ Active ਕੇਸਾਂ ਦਾ ਅੰਕੜਾ ਵਧ ਕੇ 91,361 ਹੋ ਗਏ ਹਨ। ਭਾਰਤ ਵਿੱਚ ਓਮੀਕਰੋਨ ਦੇ 1270 ਕੇਸ ਹਨ ਅਤੇ 23 ਸੂਬਿਆਂ ਵਿੱਚ ਕੋਰੋਨਾ ਦੇ ਨਵੇਂ ਤਣਾਅ ਦੀ ਰਿਪੋਰਟ ਕੀਤੀ ਗਈ ਹੈ।

ਮਹਾਰਾਸ਼ਟਰ 450 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਬਣਿਆ ਹੋਇਆ ਹੈ ਅਤੇ ਇਸ ਤੋਂ ਬਾਅਦ ਦਿੱਲੀ ਵਿੱਚ 320 positive ਕੇਸ ਹਨ। ਇਸਦੇ ਨਾਲ ਹੀ ਮਹਾਰਾਸ਼ਟਰ 'ਚ ਇੱਕ ਮੌਤ ਦੀ ਪੁਸ਼ਟੀ ਹੋਈ ਹੈ।

-PTC News

Related Post