ਪੰਜਾਬ 'ਚ ਕੋਰੋਨਾ ਦਾ ਧਮਾਕਾ, 24 ਘੰਟਿਆਂ 'ਚ 6481 ਨਵੇਂ ਕੇਸ

By  Pardeep Singh January 13th 2022 11:37 AM

ਚੰਡੀਗੜ੍ਹ:ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 6481 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਨਾਲ 10 ਲੋਕਾਂ ਦੀ ਮੌਤ ਹੋ ਗਈ। ਪੰਜਾਬ ਵਿੱਚ 2788 ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਇਲਾਵਾ 5 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ।

ਕੋਰੋਨਾ ਦੀ ਰਫ਼ਤਾਰ ਵਧੀ ਹੈ। ਕੋਰੋਨਾ ਦੇ ਮੋਹਾਲੀ ਤੋਂ 974, ਪਟਿਆਲਾ ਤੋਂ 906, ਲੁਧਿਆਣਾ ਤੋਂ 724, ਜਲੰਧਰ ਤੋਂ 654, ਹੁਸ਼ਿਆਰਪੁਰ ਤੋਂ 571, ਪਠਾਨਕੋਟ ਤੋਂ 522, ਅੰਮ੍ਰਿਤਸਰ ਤੋਂ 480, ਰੋਪੜ ਤੋ 285, ਗੁਰਦਾਸਪੁਰ ਤੋਂ 264 ਅਤੇ ਤਰਨਤਾਰਨ ਤੋਂ 61 ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,47,417 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕੱਲ੍ਹ ਨਾਲੋਂ 27% ਵੱਧ ਹਨ ਅਤੇ 84,825 ਮਰੀਜ਼ ਸਿਹਤਯਾਬ ਹੋਏ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 11,17,531 ਹੈ ਅਤੇ ਰੋਜ਼ਾਨਾ ਪੌਜ਼ੀਟਿਵਿਟੀ ਰੇਟ 13.11 ਫੀਸਦੀ ਹੈ। ਓਮੀਕਰੋਨ ਦੇ 5488 ਕੇਸਾਂ ਦੀ ਪੁਸ਼ਟੀ ਹੋਈ ਹੈ।

ਦਿੱਲੀ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ, ਇੱਥੇ 27,561 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ 20 ਅਪ੍ਰੈਲ, 2021 ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਾਈਕ੍ਰੋਨ ਦੇ ਕੇਸ ਵੀ ਵੱਧ ਰਹੇ ਹਨ।

ਇਹ ਵੀ ਪੜ੍ਹੋ:ਦੇਸ਼ 'ਚ 24 ਘੰਟਿਆਂ 'ਚ 2,47,417 ਨਵੇਂ ਮਾਮਲੇ

-PTC News

Related Post