ਦੇਸ਼ 'ਚ ਕੋਰੋਨਾ ਨੇ ਫੜੀ ਭਿਆਨਕ ਰਫ਼ਤਾਰ, 24 ਘੰਟਿਆਂ 'ਚ 58 ਹਜ਼ਾਰ ਤੋਂ ਵੱਧ ਕੇਸ ਆਏ ਸਾਹਮਣੇ

By  Riya Bawa January 5th 2022 10:39 AM -- Updated: January 5th 2022 10:44 AM

Coronavirus Cases Today in India: ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਕੋਰੋਨਾ ਦਾ ਗ੍ਰਾਫ ਇਕ ਵਾਰ ਫਿਰ ਲੋਕਾਂ ਅੰਦਰ ਡਰ ਪੈਦਾ ਕਰ ਰਿਹਾ ਹੈ। ਜੇਕਰ ਰਿਪੋਰਟ ਦੀ ਗੱਲ ਕਰੀਏ ਤੇ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 58097 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 534 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਓਮਾਈਕ੍ਰੋਨ ਵੇਰੀਐਂਟ ਦੇ 2135 ਮਾਮਲੇ ਸਾਹਮਣੇ ਆ ਚੁੱਕੇ ਹਨ। Coronavirus India Live Updates: India reports 58,097 fresh cases ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਦੋ ਲੱਖ 14 ਹਜ਼ਾਰ 4 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 82 ਹਜ਼ਾਰ 551 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 15 ਹਜ਼ਾਰ 389 ਲੋਕ ਠੀਕ ਹੋਏ ਸੀ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 43 ਲੱਖ 21 ਹਜ਼ਾਰ 803 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ। ਕੋਵਿਡ-19 ਦੇ ਸਰਗਰਮ ਮਾਮਲੇ ਵਧ ਕੇ 2,14,004 ਹੋ ਗਏ ਹਨ ਜਦੋਂ ਕਿ ਕੁੱਲ ਰਿਕਵਰੀ 3,43,21,803 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 4,82,551 ਹੋ ਗਈ ਹੈ।

ਇਸ ਸਮੇਂ ਦੇਸ਼ 'ਚ 2 ਲੱਖ 14 ਹਜ਼ਾਰ 4 ਕੋਰੋਨਾ ਮਰੀਜ਼ ਮੌਜੂਦ ਹਨ, ਜੋ ਦੇਸ਼ 'ਚ ਹੁਣ ਤੱਕ ਆਏ ਕੁੱਲ ਕੋਰੋਨਾ ਮਰੀਜ਼ਾਂ ਦਾ 0.61 ਫੀਸਦੀ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ਵੀ ਥੋੜ੍ਹਾ ਘੱਟ ਕੇ 98.01 ਫੀਸਦੀ 'ਤੇ ਆ ਗਿਆ ਹੈ। ਰੋਜ਼ਾਨਾ ਇਨਫੈਕਸ਼ਨ ਦੀ ਦਰ ਲਗਾਤਾਰ ਵਧ ਰਹੀ ਹੈ ਅਤੇ ਅੱਜ 4.18 ਫੀਸਦੀ ਹੈ। -PTC News

Related Post