ਪਿੰਡਾਂ 'ਚ ਕੋਰੋਨਾ ਦੀ ਦਸਤਕ,ਬਟਾਲਾ 'ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ, ਚਿੰਤਾ 'ਚ ਪ੍ਰਸ਼ਾਸਨ

By  Jagroop Kaur May 13th 2021 06:08 PM -- Updated: May 13th 2021 06:11 PM

ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਲੋਕਾਂ ਵਿੱਚ ਵੀ ਇਸ ਦਾ ਫੈਲਾਅ ਵੱਧਦਾ ਦੇਖ ਕੇ ਪ੍ਰਸ਼ਾਸ਼ਨਿਕ ਅਧਿਕਾਰੀ ਚਿੰਤਾ ਵਿੱਚ ਹਨ। ਜਿਥੇ ਪਹਿਲਾਂ ਕਰਨਾ ਕੇਸ ਸਹਿਰਾਂ ਮਹਾਨਗਰਾਂ ਚ ਸਾਹਮਣੇ ਆਉਂਦੇ ਸਨ , ਉਥੇ ਹੀ ਹੁਣ ਇਸ ਚਿੰਤਾ ਦਾ ਕਾਰਨ ਹੈ ਕਿ ਪ੍ਰਸ਼ਾਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 40 ਫ਼ੀਸਦੀ ਕੇਸ ਪਿੰਡਾਂ ਵਿੱਚੋਂ ਹੀ ਨਿਕਲ ਕੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨ ਜੋ ਪਿੰਡਾਂ ਵਿੱਚ ਆ ਰਹੇ ਹਨ, ਉਨ੍ਹਾਂ ਦੀ ਟੈਸਟਿੰਗ ਨਾ ਹੋਣ ਕਾਰਨ ਕੋਰੋਨਾ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ

Also Read | PM Narendra Modi a ‘super-spreader’ of COVID-19, says IMA Vice President

ਇਸ ਕਾਰਨ ਕੋਰੋਨਾ ਦੇ ਕੇਸਾਂ ਦਾ ਅੰਕੜਾ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸ਼ਨ ਸਖ਼ਤੀ ਵਰਤਦੇ ਹੋਏ ਜੋ ਕਿ ਕਿਸਾਨ ਵੀਰ ਦਿੱਲੀ ਬਾਰਡਰਾਂ ਤੋਂ ਵਾਪਸ ਆਉਣਗੇ, ਉਨ੍ਹਾਂ ਦੇ ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਜਾ ਕੇ ਰੈਪਿਡ ਟੈਸਟ ਕੀਤੇ ਜਾਣਗੇ। ਇਸ ਦੇ ਲਈ ਉਨ੍ਹਾਂ ਪਿੰਡ ਵਾਸੀਆਂ ਨੂੰ ਵੀ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਵੱਧ ਰਹੀ ਮਹਾਮਾਰੀ ਨੂੰ ਰੋਕਿਆ ਜਾ ਸਕੇ।Read More :ਨੌਜਵਾਨ ਨੇ ਸ਼ਰੇਆਮ ਕੀਤਾ ਕੁੜੀ ਕਤਲ, ਲਾਸ਼ ‘ਤੇ ਪਿਸਤੌਲ ਰੱਖ ਹੋਇਆ ਫ਼ਰਾਰ

ਉਨ੍ਹਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਇਨ੍ਹਾਂ ਲੋਕਾਂ ਦੇ ਟੈਸਟ ਕਰਕੇ ਕੋਰੋਨਾ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਨ੍ਹਾਂ ਕੇਸਾਂ ਵਿੱਚ ਵਾਧਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪਿੰਡ ਵਾਸੀਆਂ ਨੂੰ ਵੀ ਆਪਣਾ ਸਹਿਯੋਗ ਦਿੰਦੇ ਹੋਏ ਖ਼ੁਦ ਹੀ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਵੈਕਸੀਨੇਸ਼ਨ ਦਾ ਕੰਮ ਵੀ ਤੇਜ਼ ਕਰ ਦਿੱਤਾ ਗਿਆ ਹੈ, ਜਿਸਨੂੰ ਹੁਣ ਪਿੰਡਾਂ ਵਿੱਚ ਵੀ ਦੁੱਗਣੀ ਤੇਜ਼ੀ ਨਾਲ ਸ਼ੁਰੂ ਕੀਤੀ ਜਾ ਰਿਹਾ ਹੈ।

ਉਥੇ ਹੀ ਜੇਕਰ ਬਟਾਲਾ ਦੇ ਕਸਬਾ ਘੁਮਾਣ 'ਚ ਦੀ ਗੱਲ ਕਰੀਏ ਤਾਂ ਇਥੇ ਇੱਕ ਪਰਿਵਾਰ ਤੇ ਕਰੋਨਾ ਦਾ ਕਹਿਰ ਬਰਪਿਆ ਅਤੇ ਕਸਬਾ ਘੁਮਾਣ ਵਿੱਚ ਕਰੋਨਾ ਨੇ ਇੱਕ ਪਰਿਵਾਰ ਦੇ ਤਿੰਨ ਜੀਅ ਨਿਗਲੇ ਜਿੰਨਾ ਚ ਪਤੀ,ਪਤਨੀ ਤੇ ਸੱਸ ਤਿੰਨਾਂ ਦੀ ਕਰੋਨਾਂ ਕਾਰਨ ਮੋਤ ਹੋਗੀ। ਉਥੇ ਹੀ ਇਸ ਮਾਮਲੇ ਤੋਂ ਬਾਅਦ ਹੁਣ ਪਰਸਾਸਨ ਨੇ ਕਸਬੇ ਦੇ ਪਰਭਾਵਿਤ ਇਲਾਕੇ ਨੂੰ ਮਾਈਕਰੋ ਕੰਨਟੈਂਨਮੈਂਟ ਜੋਨ ਐਲਾਨਿਆ ਨੇੜਲੇ ਲੋਕਾਂ ਤੇ ਕਰੀਬੀਆਂ ਦੇ ਕਰੋਨਾ ਟੈਸਟ ਕਰਵਾਉਣ ਦੀ ਪਰੀਕਿਰਿਆ ਵੀ ਕੀਤੀ ਸ਼ੁਰੂ ਕਰ ਦਿਤੀ ਹੈ।

Related Post