ਅੰਧਵਿਸ਼ਵਾਸ ਦੀ ਹੱਦ : ਵਾਇਰਸ ਤੋਂ ਬਚਾਅ ਲਈ ਬਣਾਇਆ ‘ਕੋਰੋਨਾ ਮਾਤਾ’ ਦਾ ਮੰਦਰ

By  Jagroop Kaur June 13th 2021 02:00 PM

ਦੇਸ਼ ਭਰ ’ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਉਥੇ ਹੀ ਇਸ ਦੌਰਾਨ ਲੋਕਾਂ ਨੇ ਤਲੀਆਂ 'ਤੇ ਥਾਲੀਆਂ ਵੀ ਵਜਾਈਆਂ ਨਾਲ ਹੀ ਲੋਕਾਂ 'ਚ ਅੰਧਵਿਸ਼ਵਾਸ ਵੀ ਇਸ ਕਦਰ ਹਾਵੀ ਹੋ ਰਿਹਾ ਹੈ ਕਿ ਲੋਕਾਂ ਨੇ ਕੋਰੋਨਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਬਕਾਇਦਾ ਕੋਰੋਨਾ ਮਾਤਾ ਮੰਦਰ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ਪੁਲਿਸ ਨੇ ਤੋੜ ਦਿੱਤਾ। ਕੋਰੋਨਾ ਮਾਤਾ ਮੰਦਰ ਬਣਾਏ ਜਾਣ ਦੀ ਸੂਚਨਾ ’ਤੇ ਰਾਤੋਂ-ਰਾਤ ਪਹੁੰਚੀ ਪੁਲਸ ਨੇ ਇਸ ਮੰਦਰ ਨੂੰ ਢਾਹ ਦਿੱਤਾ। ਪੁਲਿਸ ਮੁਤਾਬਕ ਲੋਕ ਕੋਰੋਨਾ ਮਾਤਾ ਦੀ ਪੂਜਾ ਕਰ ਰਹੇ ਸਨ। ਲੋਕਾਂ ਵਿਚਾਲੇ ਕੋਰੋਨਾ ਨੂੰ ਲੈ ਕੇ ਅੰਧਵਿਸ਼ਵਾਸ ਫੈਲ ਰਿਹਾ ਸੀ।

Read More : ਕੋਰੋਨਾ ‘ਤੇ ਕਾਬੂ : ਪਿਛਲੇ 24 ਘੰਟਿਆਂ ‘ਚ 80,000 ਦੇ ਕਰੀਬ ਨਵੇਂ ਮਾਮਲੇ ਦਰਜ

ਅਨੋਖਾ ਮਾਮਲਾ ਸਾਹਮਣੇ ਆਇਆ ਹੈ ਪ੍ਰਤਾਪਗੜ੍ਹ ਦੇ ਸਾਂਗੀਪੁਰ ਥਾਣਾ 'ਚ ਜਿਥੇ ਜੂਹੀ ਸ਼ੁਕਲਪੁਰ ਪਿੰਡ ਦੀ ਹੈ। ਇੱਥੇ ਕੁਝ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਕੋਰੋਨਾ ਦੇ ਚੱਲਦੇ ਅੰਧਵਿਸ਼ਵਾਸ ’ਚ ਕੋਰੋਨਾ ਮਾਤਾ ਮੰਦਰ ਦਾ ਨਿਰਮਾਣ ਕਰ ਦਿੱਤਾ। ਇੰਨਾ ਹੀ ਨਹੀਂ ਮੰਦਰ ਵਿਚ ਕੋਰੋਨਾ ਮਾਤਾ ਦੀ ਮੂੁਰਤੀ ਸਥਾਪਤ ਕਰ ਕੇ ਉਸ ਨੂੰ ਮਾਸਕ ਵੀ ਪਹਿਨਾ ਦਿੱਤਾ। Corona Mata' temple demolished in Uttar Pradesh's PratapgarhRead more : ਸੋਮਵਾਰ ਤੋਂ ਦਿੱਲੀ ‘ਚ ਖੁੱਲ੍ਹਣਗੇ ਰੈਸਟੋਰੈਂਟ, ਜਾਣੋ ਕਿੰਨਾ ਥਾਵਾਂ ‘ਤੇ ਨਹੀਂ ਦਿੱਤੀ ਰਾਹਤ

ਇਸ ਤੋਂ ਬਾਅਦ ਕੋਰੋਨਾ ਮਾਤਾ ਦੀ ਮੂਰਤੀ ਅੱਗੇ ਪੂਜਾ ਹੋਣ ਲੱਗੀ। ਪਿੰਡ ਦੇ ਲੋਕ ਕੋਰੋਨਾ ਮਾਤਾ ਦੇ ਦਰਸ਼ਨ ਕਰਨ ਲਈ ਇਕੱਠੇ ਹੋਣ ਲੱਗੇ ਸਨ। ਪਿੰਡ ਵਾਸੀਆਂ ਦਾ ਮੰਨਣਾ ਸੀ ਕਿ ਕੋਰੋਨਾ ਮਾਤਾ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਪਿੰਡ ਕੋਰੋਨਾ ਮੁਕਤ ਹੋਵੇਗਾ।News 24X7 Plus | Corona Mai Mandir: Police demolished the temple of Corona  Mai in Pratapgarh, people of the village started worshipingਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਸ਼ੁਕਲਪੁਰ ਵਿਚ ਤਿੰਨ ਮੌਤਾਂ ਹੋਈਆਂ ਤਾਂ ਲੋਕ ਡਰ ਗਏ। ਪਿੰਡ ਦੇ ਲੋਕੇਸ਼ ਦੀ ਪਹਿਲ ਤੋਂ ਬਾਅਦ ਪਿੰਡ ਵਾਸੀਆਂ ਨੇ 7 ਜੂਨ ਨੂੰ ਕੋਰੋਨਾ ਮਾਤਾ ਦੀ ਮੂਰਤੀ ਸਥਾਪਤ ਕਰਵਾਈ। ਵਿਸ਼ੇਸ਼ ਆਰਡਰ ਨਾਲ ਤਿਆਰ ਕਰਵਾਈ ਗਈ ਮੂਰਤੀ ਨੂੰ ਪਿੰਡ ਵਿਚ ਨਿੰਮ ਦੇ ਦੱਰਖ਼ਤ ਨੇੜੇ ਸਥਾਪਤ ਕਰ ਕੇ ਇਸ ਨੂੰ ਕੋਰੋਨਾ ਮਾਤਾ ਦਾ ਨਾਂ ਦਿੱਤਾ ਗਿਆ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਪੂਰਵਜ਼ਾਂ ਨੇ ਚੇਚਕ ਰੋਗ ਨੂੰ ਮਾਤਾ ਸ਼ੀਤਲਾ ਦਾ ਰੂਪ ਮੰਨਿਆ ਸੀ।

Related Post