ਦਿੱਲੀ ਦੇ ਸਕੂਲ 'ਚ ਕੋਰੋਨਾ ਦਾ ਕਹਿਰ,  50 ਮਾਮਲੇ ਆਏ ਸਾਹਮਣੇ 

By  Pardeep Singh April 19th 2022 10:37 AM -- Updated: April 19th 2022 10:38 AM

ਨਵੀਂ ਦਿੱਲੀ: ਦਿੱਲੀ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਨਾਲ ਹੀ ਸਕੂਲੀ ਵਿਦਿਆਰਥੀ ਵੀ ਕੋਵਿਡ-19 ਤੋਂ ਵੱਡੀ ਗਿਣਤੀ ਵਿਚ ਸੰਕਰਮਿਤ ਹੋ ਰਹੇ ਹਨ।  ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਲਗਭਗ 50 ਬੱਚੇ ਕੋਵਿਡ-19 ਨਾਲ ਸੰਕਰਮਿਤ ਹੋ ਚੁੱਕੇ ਹਨ। ਦੱਸ ਦੇਈਏ ਕਿ 13 ਅਪ੍ਰੈਲ ਨੂੰ ਦਿੱਲੀ ਦੇ ਸਕੂਲਾਂ ਵਿੱਚ ਕੋਵਿਡ-19 ਦੇ ਪਹਿਲਾ ਮਾਮਲੇ ਸਾਹਮਣੇ ਆਇਆ ਸਨ। ਇਸ ਦੇ ਨਾਲ ਹੀ ਦਿੱਲੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਜਲਦਬਾਜ਼ੀ 'ਚ ਸਕੂਲਾਂ ਨੂੰ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਮਾਮਲੇ ਜ਼ਰੂਰ ਵਧ ਰਹੇ ਹਨ, ਪਰ ਸਥਿਤੀ ਅਜੇ ਵੀ ਕੰਟਰੋਲ 'ਚ ਹੈ, ਘਬਰਾਉਣ ਦੀ ਲੋੜ ਨਹੀਂ ਹੈ।ਦਿੱਲੀ 'ਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ। ਦੱਸ ਦੇਈਏ ਕਿ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 501 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਨਫੈਕਸ਼ਨ ਦੀ ਦਰ 7.72 ਫੀਸਦੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਸਰਗਰਮ ਮਰੀਜ਼ਾਂ ਦੀ ਗਿਣਤੀ 1729 ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਮੁੜ ਕੋਰੋਨਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਕੋਰੋਨਾ ਦਾ ਧਮਾਕਾ ਹੋ ਗਿਆ ਹੈ। ਸੋਮਵਾਰ ਨੂੰ ਅਚਾਨਕ 29 ਨਵੇਂ ਮਰੀਜ਼ ਮਿਲੇ ਹਨ। ਪਿਛਲੇ 2 ਦਿਨਾਂ 'ਚ ਕੋਰੋਨਾ ਮਾਮਲਿਆਂ 'ਚ ਇਹ ਵਾਧਾ ਦੇਖਿਆ ਗਿਆ ਹੈ। 17 ਅਪ੍ਰੈਲ ਨੂੰ ਪੰਜਾਬ ਵਿੱਚ 55 ਐਕਟਿਵ ਕੇਸ ਸਨ। ਜੋ 18 ਅਪ੍ਰੈਲ ਦੀ ਸ਼ਾਮ ਤੱਕ ਵਧ ਕੇ 75 ਹੋ ਗਏ। ਇਸ ਦੌਰਾਨ, ਕੋਰੋਨਾ ਦੀ ਲਾਗ ਦਰ (ਪਾਜ਼ਿਟਿਵ ਰੇਟ) ਵੀ 0.12% ਤੋਂ 0.45% ਤੱਕ ਛਾਲ ਮਾਰ ਗਈ। ਕੋਰੋਨਾ ਨੂੰ ਲੈ ਕੇ ਪ੍ਰਸ਼ਾਸਨ ਮੁੜ ਸਖਤ ਹੋ ਰਿਹਾ ਹੈ। Coronavirus India Live Updates: India reports over 1 lakh new Covid-19 cases ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਦਾ ਧਮਾਕਾ, ਜਾਣੋ ਨਵੇਂ ਕੇਸਾਂ ਦੀ ਗਿਣਤੀ -PTC News

Related Post