ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ WHO ਤੋਂ ਜਲਦ ਮਿਲ ਸਕਦੀ ਹੈ ਮਨਜ਼ੂਰੀ, ਪੜ੍ਹੋ ਪੂਰੀ ਖ਼ਬਰ

By  Shanker Badra September 14th 2021 08:29 AM

Corona Vaccine : ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਦੁਆਰਾ ਵਿਕਸਤ ਸਵਦੇਸ਼ੀ ਕੋਵਿਡ -19 ਟੀਕਾ ਕੋਵੈਕਸੀਨ ਦੇ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਇਸ ਮਹੀਨੇ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ WHO ਤੋਂ ਜਲਦ ਮਿਲ ਸਕਦੀ ਹੈ ਮਨਜ਼ੂਰੀ, ਪੜ੍ਹੋ ਪੂਰੀ ਖ਼ਬਰ

ਵਿਸ਼ਵ ਸਿਹਤ ਸੰਗਠਨ ਨੇ ਹੁਣ ਤੱਕ ਅਮਰੀਕਾ ਦੀ ਪ੍ਰਮੁੱਖ ਦਵਾ ਕੰਪਨੀਆਂ ਫਾਈਜ਼ਰ-ਬਾਇਓਨਟੇਕ, ਜੌਹਨਸਨ ਐਂਡ ਜਾਨਸਨ, ਮਾਡਰਨਾ, ਚੀਨ ਦੀ ਸਿਨੋਫਾਰਮ ਅਤੇ ਆਕਸਫੋਰਡ-ਐਸਟਰਾਜ਼ੇਨੇਕਾ ਦੁਆਰਾ ਨਿਰਮਿਤ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ WHO ਤੋਂ ਜਲਦ ਮਿਲ ਸਕਦੀ ਹੈ ਮਨਜ਼ੂਰੀ, ਪੜ੍ਹੋ ਪੂਰੀ ਖ਼ਬਰ

ਕੋਵੈਕਸੀਨ ਉਨ੍ਹਾਂ ਛੇ ਟੀਕਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਭਾਰਤ ਦੇ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲੀ ਹੈ ਅਤੇ ਕੋਵੀਸ਼ੀਲਡ ਅਤੇ ਸਪੁਟਨਿਕ -V ਦੇ ਨਾਲ ਇੱਕ ਦੇਸ਼ ਵਿਆਪੀ ਟੀਕਾਕਰਣ ਪ੍ਰੋਗਰਾਮ ਵਿੱਚ ਵਰਤੀ ਜਾ ਰਹੀ ਹੈ।

ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ WHO ਤੋਂ ਜਲਦ ਮਿਲ ਸਕਦੀ ਹੈ ਮਨਜ਼ੂਰੀ, ਪੜ੍ਹੋ ਪੂਰੀ ਖ਼ਬਰ

ਇੱਕ ਅਧਿਕਾਰਤ ਸਰੋਤ ਨੇ ਕਿਹਾ, "ਡਬਲਯੂਐਚਓ ਤੋਂ ਮਨਜ਼ੂਰੀ ਇਸ ਮਹੀਨੇ ਮਿਲਣ ਦੀ ਸੰਭਾਵਨਾ ਹੈ ਅਤੇ ਵਿਸ਼ਵ ਸਿਹਤ ਸੰਸਥਾ ਨੇ ਸਮੀਖਿਆ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

-PTCNews

Related Post