#Coronavirus:ਹਿਮਾਚਲ 'ਚ ਕੋਰੋਨਾ ਨਾਲ ਦੂਸਰੀ ਮੌਤ, 70 ਸਾਲਾ ਔਰਤ ਨੇ PGI 'ਚ ਤੋੜਿਆ ਦਮ

By  Shanker Badra April 3rd 2020 03:17 PM

#Coronavirus:ਹਿਮਾਚਲ 'ਚ ਕੋਰੋਨਾ ਨਾਲ ਦੂਸਰੀ ਮੌਤ, 70 ਸਾਲਾ ਔਰਤ ਨੇ PGI 'ਚ ਤੋੜਿਆ ਦਮ:ਸੋਲਨ : ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ।ਸੋਲਨ ਜ਼ਿਲ੍ਹੇ ਦੇਬੱਦੀ ਦੀ 70 ਸਾਲਾ ਔਰਤ ਦੀ ਅੱਜ ਪੀਜੀਆਈ ਚੰਡੀਗੜ੍ਹ 'ਚ ਮੌਤ ਹੋ ਗਈ ਹੈ। ਕੋਰੋਨਾ ਪੌਜ਼ਿਟਿਵ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਬਦੀ 'ਚ ਹੈਲਮੇਟ ਬਣਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਦੀ ਪਤਨੀ ਸੀ ਅਤੇ ਦਿੱਲੀ ਦੀ ਰਹਿਣ ਵਾਲੀ ਹੈ। ਇਹ ਔਰਤ ਆਪਣੇ ਪਤੀ ਸਮੇਤ 14 ਮਾਰਚ ਤੋਂ ਦਿੱਲੀ ਤੋਂ ਆ ਕੇ ਇਕ ਨਿੱਜੀ ਕੰਪਨੀ ਦੇ ਗੈਸਟ ਹਾਊਸ 'ਚ ਰਹਿ ਰਹੀ ਸੀ।

ਇਸ ਦੌਰਾਨ 70 ਸਾਲਾ ਸਨੇਹਲਤਾ ਦੀ ਵੀਰਵਾਰ ਨੂੰ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਇਸ ਕਾਰਨ ਉਸ ਨੂੰ ਨਜ਼ਦੀਕੀ ਹਸਪਤਾਲ ਬ੍ਰੁਕਲਿਨ ਹਿਮਾਲਿਆਨ ਝਾੜਮਾਜਰੀ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।

ਬ੍ਰੁਕਲਿਨ ਹਸਪਤਾਲ ਦੇ ਡਾ. ਸ਼ਸ਼ੀਕਾਂਤ ਨੇ ਦੱਸਿਆ ਕਿ ਉਸ ਦੇ ਕੋਲ ਵੀਰਵਾਰ ਦੁਪਹਿਰੇ ਬਜ਼ੁਰਗ ਔਰਤ ਆਪਣੇ ਪਤੀ ਨਾਲ ਆਈ ਸੀ,ਜਿਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਭੇਜਿਆ ਗਿਆ ਸੀ ਤੇ ਪੀਜੀਆਈ ਤੋਂ ਫੋਨ ਆਇਆ ਕਿ ਉਸ ਦੀ ਮੌਤ ਹੋ ਗਈ ਹੈ ਤੇ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।

-PTCNews

Related Post