ਚੰਡੀਗੜ੍ਹ ਦੇ 3 ਕੋੋਰੋਨਾ ਪਾਜ਼ੀਟਿਵ ਮਰੀਜ਼ ਹੋਏ ਠੀਕ,ਪੀੜਤਾਂ ਦੀ ਗਿਣਤੀ ਘੱਟ ਕੇ ਹੋਈ 15

By  Shanker Badra April 4th 2020 03:38 PM

ਚੰਡੀਗੜ੍ਹ ਦੇ 3 ਕੋੋਰੋਨਾ ਪਾਜ਼ੀਟਿਵ ਮਰੀਜ਼ ਹੋਏ ਠੀਕ,ਪੀੜਤਾਂ ਦੀ ਗਿਣਤੀ ਘੱਟ ਕੇ ਹੋਈ 15:ਚੰਡੀਗੜ੍ਹ : ਦੁਨੀਆ ਭਰ 'ਚ ਤੜਥੱਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਮਾਮਲੇ ਰੋਜ਼ਾਨਾ ਵੱਧਦੇ ਜਾ ਰਹੇ ਹਨ। ਚੰਡੀਗੜ੍ਹ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 18 ਤੱਕ ਪੁੱਜ ਗਈ ਹੈ ਪਰ ਇਸ ਦੌਰਾਨ ਇਕ ਚੰਗੀ ਖ਼ਬਰ ਆਈ ਹੈ।  ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੀ ਜਾਨਲੇਵਾ ਬੀਮਾਰੀ ਨਾਲ ਜੂਝ ਰਹੇ 3 ਮਰੀਜ਼ ਠੀਕ ਹੋ ਗਏ ਹਨ।

ਇਹ ਜਾਣਕਾਰੀ ਚੰਡੀਗੜ੍ਹ ਦੇ ਐਡਵਾਈਜ਼ਰ ਆਈ. ਏ. ਐਸ. ਮਨੋਜ ਪਰਿਦਾ ਨੇ ਆਪਣੇ ਟਵਿੱਟਰ 'ਤੇ ਦਿੱਤੀ ਹੈ। ਉਨ੍ਹਾਂ ਨੇ ਇਨ੍ਹਾਂ ਤਿੰਨਾਂ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਇਨ੍ਹਾਂ ਮਰੀਜਾਂ ਦਾ ਇਲਾਜ ਕੀਤਾ ਹੈ, ਜਿਸ ਕਾਰਨ ਮਰੀਜ਼ ਠੀਕ ਹੋ ਸਕੇ ਹਨ।

ਚੰਡੀਗੜ੍ਹ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 18 ਤੋਂ ਘੱਟ ਕੇ 15 ਹੋ ਗਈ ਹੈ। ਇਸ ਦੇ ਇਲਾਵਾ ਚੰਡੀਗੜ੍ਹ 'ਚਕੋਰੋਨਾ ਵਾਇਰਸ ਦਾ ਸ਼ੁੱਕਰਵਾਰ ਨੂੰ ਇਕ ਵੀ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਸ਼ੁੱਕਰਵਾਰ ਨੂੰ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਸੀ।

ਦੱਸ ਦੇਈਏ ਕਿ ਚੰਡੀਗੜ੍ਹ 'ਚ ਬੀਤੇ ਦਿਨੀਂ ਐਨ.ਆਰ.ਆਈ. ਜੋੜਾ ਕੋਰੋਨਾ ਪੀੜਤ ਪਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਈ 59 ਸਾਲਾ ਔਰਤ ਤੇ ਉਸ ਦੀ 10 ਮਹੀਨਿਆਂ ਦੀ ਪੋਤੀ ਦਾ ਵੀ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਚੰਡੀਗੜ੍ਹ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 18 ਤੱਕ ਪੁੱਜ ਗਈ ਸੀ।

-PTCNews

Related Post