ਇਹਨਾਂ ਜ਼ਿਲ੍ਹਿਆਂ 'ਚ ਮੁੜ ਮਚਾਇਆ Corona virus ਨੇ ਕਹਿਰ

By  Jagroop Kaur March 14th 2021 06:21 PM -- Updated: March 14th 2021 06:27 PM

ਪੰਜਾਬ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਕਈ ਜ਼ਿਲ੍ਹਿਆਂ 'ਚ ਕਰਫਿਊ ਤੱਕ ਲਗਾ ਦਿਤੇ ਗਏ ਹਨ ਤਾਂ ਜੋ ਇਸ ਨਾਲ ਮੁੜ ਤੋਂ ਲੋਕ ਗ੍ਰਸਤ ਨਾ ਹੋਣ। ਇਸੇ ਤਹਿਤ ਰਾਤ 11 ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਇਆ ਗਿਆ ਹੈ , ਬਾਵਜੂਦ ਇਸ ਦੇ ਕੋਰੋਨਾ ਲਗਾਤਾਰ ਪੈਰ ਪਸਾਰ ਰਿਹਾ ਹੈ |Four deaths, 194 cases in Mohali

READ MORE : ਹਲਵਾਰਾ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਲਿਆ ਭਾਗ 

ਗੱਲ ਕੀਤੀ ਜਾਵੇ ਪਠਾਨਕੋਟ ਦੀ ਤਾਂ ਇਥੇ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਕ ਅੱਜ 30 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ ਐੱਮ ਓ ਡਾਕਟਰ ਰਾਕੇਸ਼ ਸਰਪਾਲ ਨੇ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਅੱਜ 16 ਮਰੀਜ਼ਾਂ ਨੂੰ ਸਿਹਤਯਾਬੀ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜਿਆ ਗਿਆ|Coronavirus | 534 new COVID cases in Punjab - The Hindu

Read More : ਸ਼ਾਹਕੋਟ ਦੇ ਡੀ.ਐੱਸ.ਪੀ. ਦੀ ਕੋਰੋਨਾ ਵਾਇਰਸ ਨਾਲ ਹੋਇਆ ਦਿਹਾਂਤ

ਉਥੇ ਹੀ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਧਮਾਕਾ ਹੋਇਆ ਹੈ | ਇਥੇ ਅੱਜ ਜ਼ਿਲ੍ਹੇ ਵਿਚ 315 ਮਰੀਜ਼ਾਂ ਦੀ ਹੋਈ ਪੁਸ਼ਟੀ, 291 ਲੋਕ ਜਲੰਧਰ ਨਾਲ ਸਬੰਧਤ ਹਨ ਉਥੇ ਹੀ ਅੱਜ ਜ਼ਿਲ੍ਹੇ ਚ 7 ਮੌਤਾਂ ਵੀ ਦਰਜ ਕੀਤੀਆਂ ਗਈਆਂ Punjab sees record surge in COVID-19 tally: Over 1,000 cases in a day, lockdown in 4 districtsਨਾਲ ਹੀ ਕੁੱਲ ਮੌਤਾਂ ਦੀ ਗਿਣਤੀ ਹੋਈ 768 ਹੋ ਗਈ ਹੈ ਅਤੇ ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 1500 ਤੋਂ ਪਾਰ ਹੈ। ਜੋ ਕਿ ਕਾਫੀ ਚਿੰਤਾ ਦੀ ਗੱਲ ਹੈ ਲੋੜ ਹੈ ਲੋਕਾਂ ਨੂੰ ਮੁੜ ਤੋਂ ਅਹਿਤਿਆਤ ਵਰਤਣ ਦੀ।

Related Post