ਭਾਰਤ 'ਚ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 67,208 ਨਵੇਂ ਕੇਸ , 2330 ਲੋਕਾਂ ਦੀ ਮੌਤ

By  Shanker Badra June 17th 2021 02:33 PM

ਭਾਰਤ ਵਿਚ ਕੋਰੋਨਾ ਦੇ ਪਿਛਲੇ 24 ਘੰਟਿਆਂ ਦੌਰਾਨ 67 ਹਜ਼ਾਰ 208 ਨਵੇਂ ਮਾਮਲੇ ਸਾਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3 ਲੱਖ 81 ਹਜ਼ਾਰ 903 ਹੋ ਗਈ ਹੈ।

Coronavirus India News Updates : India Reports 67,208 New Cases and 2330 deaths in 24 Hrs ਭਾਰਤ 'ਚ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 67,208 ਨਵੇਂ ਕੇਸ , 2330 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ

ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿਚ ਕੋਰੋਨਾ ਦੇ ਐਕਟਿਵ ਕੇਸ ਘੱਟ ਕੇ ਹੁਣ 8 ਲੱਖ 26 ਹਜ਼ਾਰ 740 ਰਹਿ ਗਏ ਹਨ। 71 ਦਿਨਾਂ ਬਾਅਦ ਦੇਸ਼ ਵਿਚ ਇਹ ਸਭ ਤੋਂ ਘੱਟ ਐਕਟਿਵ ਕੇਸਾਂ ਦੀ ਗਿਣਤੀ ਹੈ। ਉੱਥੇ ਹੀ ਦੇਸ਼ ਵਿਚ 26 ਕਰੋੜ 55 ਲੱਖ 19 ਹਜ਼ਾਰ 251 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾ ਦਿੱਤਾ ਗਿਆ ਹੈ।

ਭਾਰਤ 'ਚ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 67,208 ਨਵੇਂ ਕੇਸ , 2330 ਲੋਕਾਂ ਦੀ ਮੌਤ

ਸਿਹਤ ਮੰਤਰਾਲੇ ਨੇ ਵੀਰਵਾਰ ਸਵੇਰੇ ਦੱਸਿਆ ਹੈ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ 'ਚ 1 ਲੱਖ 3 ਹਜ਼ਾਰ 570 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਵਿਚ ਕੁਲ ਡਿਸਚਾਰਜ ਹੋਏ ਲੋਕਾਂ ਦੀ ਸੰਖਿਆ ਵੱਧ ਕੇ 2 ਕਰੋੜ 84 ਲੱਖ 91 ਹਜ਼ਾਰ 670 ਤੇ ਪਹੁੰਚ ਗਈ ਹੈ।

Coronavirus India News Updates : India Reports 67,208 New Cases and 2330 deaths in 24 Hrs ਭਾਰਤ 'ਚ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 67,208 ਨਵੇਂ ਕੇਸ , 2330 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ  

ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਰਿਕਵਰੀ ਦਰ ਹੁਣ ਵਧ ਕੇ 95.93 ਪ੍ਰਤੀਸ਼ਤ ਹੋ ਗਈ ਹੈ। ਓਥੇ ਹੀ ਰੋਜ਼ਾਨਾ ਪਾਜ਼ੀਟਿਵ ਦਰ 3.48 ਪ੍ਰਤੀਸ਼ਤ ਹੈ। ਇਹ ਲਗਾਤਾਰ 10ਵਾਂ ਦਿਨ ਹੈ, ਜਦੋਂ ਲਾਗ ਦੀ ਦਰ 5 ਪ੍ਰਤੀਸ਼ਤ ਤੋਂ ਵੀ ਘੱਟ ਰਹਿ ਗਈ ਹੈ। ਹਫਤਾਵਾਰੀ ਲਾਗ ਦੀ ਦਰ ਵੀ 5 ਫ਼ੀਸਦ ਤੋਂ ਘੱਟ ਕੇ 3. 99 ਫ਼ੀਸਦ ਹੈ।

-PTCNews

Related Post