ਦੇਸ਼ 'ਚ ਘੱਟ ਹੋਇਆ ਕੋਰੋਨਾ ਦਾ ਕਹਿਰ , 24 ਘੰਟਿਆ 'ਚ ਆਏ 3.43 ਲੱਖ ਨਵੇਂ ਕੇਸ

By  Shanker Badra May 14th 2021 12:40 PM

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਸਾਹਮਣਾ ਕਰ ਰਹੇ ਭਾਰਤੀਆਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਬੀਤੇ 24 ਘੰਟਿਆਂ ’ਚ ਆਏ ਨਵੇਂ ਮਾਮਲਿਆਂ ਨਾਲੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਹੈ ਪਰ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਮਹਾਮਾਰੀ ਨਾਲ ਹਰ ਦਿਨ ਕਰੀਬ 4 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ।

Coronavirus India Updates : India reports 3.43 lakh cases, 4,000 deaths on Thursday ਦੇਸ਼ 'ਚ ਘੱਟ ਹੋਇਆ ਕੋਰੋਨਾ ਦਾ ਕਹਿਰ , 24 ਘੰਟਿਆ 'ਚ ਆਏ 3.43 ਲੱਖ ਨਵੇਂ ਕੇਸ

ਪੜ੍ਹੋ ਹੋਰ ਖ਼ਬਰਾਂ : ਕੈਪਟਨ ਅਮਰਿੰਦਰ ਸਿੰਘ ਨੇ ਈਦ ਮੌਕੇ ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਨਵਾਂ ਜ਼ਿਲ੍ਹਾ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 343,144 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ,ਜਦਕਿ 4000 ਕੋਰੋਨਾ ਪਾਜ਼ੀਟਿਵ ਲੋਕਾਂ ਦੀ ਜਾਨ ਚਲੀ  ਗਈ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਪਿਛਲੇ 24 ਘੰਟਿਆਂ ਵਿੱਚ3,44,776 ਲੋਕ ਕੋਰੋਨਾ ਤੋਂ ਠੀਕ ਹੋਏ ਹਨ।

ਦੇਸ਼ 'ਚ ਘੱਟ ਹੋਇਆ ਕੋਰੋਨਾ ਦਾ ਕਹਿਰ , 24 ਘੰਟਿਆ 'ਚ ਆਏ 3.43 ਲੱਖ ਨਵੇਂ ਕੇਸ

ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,40,46,809 ਹੋ ਗਈ ਹੈ ਅਤੇ 2,62,317 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 37,04,893 ਹੈ। ਹੁਣ ਤੱਕ 2,00,79,599 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 17,92,98,584 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।

Coronavirus India Updates : India reports 3.43 lakh cases, 4,000 deaths on Thursday ਦੇਸ਼ 'ਚ ਘੱਟ ਹੋਇਆ ਕੋਰੋਨਾ ਦਾ ਕਹਿਰ , 24 ਘੰਟਿਆ 'ਚ ਆਏ 3.43 ਲੱਖ ਨਵੇਂ ਕੇਸ

ਪੜ੍ਹੋ ਹੋਰ ਖ਼ਬਰਾਂ : ਰਾਸ਼ਨ ਕਾਰਡ ਵਿੱਚ ਇੰਝ ਜੋੜੋ ਘਰ ਦੇ ਨਵੇਂ ਮੈਂਬਰ ਦਾ ਨਾਮ, ਪੜ੍ਹੋ ਪੂਰਾ ਵੇਰਵਾ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ 362 ,727ਨਵੇਂ ਕੋਰੋਨਾ ਕੇਸ ਸਾਹਮਣੇ ਆਏ ਸਨ ਅਤੇ 4120 ਲੋਕਾਂ ਦੀਆਂ ਮੌਤਾਂ ਹੋਈਆਂ ਸਨ  ,ਜੋ ਇਕ ਦਿਨ 'ਚ ਸਭ ਤੋਂ ਵੱਧ ਮੌਤਾਂ ਸਨ। ਹਾਲਾਂਕਿ 3,52,181 ਲੋਕ ਵੀ ਕੋਰੋਨਾ ਤੋਂ ਠੀਕ ਹੋਏ ਸਨ। ਇਸ ਤੋਂ ਪਹਿਲਾਂ 7 ਮਈ ਨੂੰ 4187 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ।

Coronavirus India Updates : India reports 3.43 lakh cases, 4,000 deaths on Thursday ਦੇਸ਼ 'ਚ ਘੱਟ ਹੋਇਆ ਕੋਰੋਨਾ ਦਾ ਕਹਿਰ , 24 ਘੰਟਿਆ 'ਚ ਆਏ 3.43 ਲੱਖ ਨਵੇਂ ਕੇਸ

ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਤਬਾਹੀ ਮਚਾ ਰੱਖੀ ਹੈ। ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਪਰ ਕੁੱਝ ਸੂਬਿਆਂ ਵਿੱਚ ਇਸ ਦਾ ਕਹਿਰ ਘੱਟ ਗਿਆ ਹੈ। ਹਾਲਾਂਕਿ ਇਹ ਸੰਕਟ ਅਜੇ ਟਲਿਆ ਨਹੀਂ ਹੈ।ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਹੈ।

-PTCNews

Related Post