ਭਾਰਤ 'ਚ ਇੱਕ ਦਿਨ 'ਚ ਕੋਰੋਨਾ ਦੇ 80 ਹਜ਼ਾਰ ਤੋਂ ਜ਼ਿਆਦਾ ਕੇਸ ਆਏ ਸਾਹਮਣੇ, 1179 ਮੌਤਾਂ

By  Shanker Badra September 30th 2020 10:36 AM

ਭਾਰਤ 'ਚ ਇੱਕ ਦਿਨ 'ਚ ਕੋਰੋਨਾ ਦੇ 80 ਹਜ਼ਾਰ ਤੋਂ ਜ਼ਿਆਦਾ ਕੇਸ ਆਏ ਸਾਹਮਣੇ, 1179 ਮੌਤਾਂ:ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 62 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 97 ਹਜ਼ਾਰ ਹੋ ਗਈ ਹੈ।

ਭਾਰਤ 'ਚ ਇੱਕ ਦਿਨ 'ਚ ਕੋਰੋਨਾ ਦੇ 80 ਹਜ਼ਾਰ ਤੋਂ ਜ਼ਿਆਦਾ ਕੇਸ ਆਏ ਸਾਹਮਣੇ, 1179 ਮੌਤਾਂ

ਉੱਥੇ ਹੀ ਹੁਣ ਤੱਕ 51.87ਲੱਖ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ 80,472 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,179 ਮੌਤਾਂ ਹੋਈਆਂ ਹਨ, ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 62,25,764 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 97,497 ਤੱਕ ਪਹੁੰਚ ਗਿਆ ਹੈ।

ਭਾਰਤ 'ਚ ਇੱਕ ਦਿਨ 'ਚ ਕੋਰੋਨਾ ਦੇ 80 ਹਜ਼ਾਰ ਤੋਂ ਜ਼ਿਆਦਾ ਕੇਸ ਆਏ ਸਾਹਮਣੇ, 1179 ਮੌਤਾਂ

ਉੱਥੇ ਹੀ ਦੂਜੇ ਪਾਸੇ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਇਸ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਸ ਦੌਰਾਨ ਦੇਸ਼ ਵਿੱਚ ਹੁਣ ਤੱਕ ਕੁੱਲ 51,87,826 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ,ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 9,40,441 ਹੋ ਗਈ ਹੈ।

-PTCNews

Related Post