#COVID19: ਮੱਧ ਪ੍ਰਦੇਸ਼ 'ਚ 3 ਕੋੋਰੋਨਾ ਪੀੜਤਮਰੀਜ਼ਾਂ ਨੇ ਦਮ ਤੋੜਿਆ, ਸੂਬੇ 'ਚ ਹੁਣ ਤੱਕ 11 ਮੌਤਾਂ

By  Shanker Badra April 4th 2020 02:20 PM -- Updated: April 4th 2020 02:25 PM

#COVID19: ਮੱਧ ਪ੍ਰਦੇਸ਼ 'ਚ 3 ਕੋੋਰੋਨਾ ਪੀੜਤਮਰੀਜ਼ਾਂ ਨੇ ਦਮ ਤੋੜਿਆ, ਸੂਬੇ 'ਚ ਹੁਣ ਤੱਕ 11 ਮੌਤਾਂ:ਭੋਪਾਲ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਇਸ ਕਾਰਨ ਦੇਸ਼ ਭਰ ਵਿਚ ਲੌਕਡਾਊਨ ਕੀਤਾ ਗਿਆ ਹੈ।

ਮੱਧ ਪ੍ਰਦੇਸ਼ ਦੇ ਸਿਹਤ ਵਿਭਾਗ ਦੇ ਅਨੁਸਾਰ ਕੋਰੋਨਾ ਵਾਇਰਸ ਨਾਲ ਸੂਬੇ 'ਚ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇੰਦੌਰ 'ਚ 2 ਤੇ ਛਿੰਦਵਾੜਾ 'ਚ 1 ਮਰੀਜ਼ ਦੀ ਮੌਤ ਹੋ ਗਈ ਹੈ। ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਤੇ 158 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਦੱਸ ਦਈਏ ਕਿ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਅੰਕੜਿਆਂ ਮੁਤਾਬਿਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਵੱਧ ਕੇ 2902 ਹੋ ਗਏ ਹਨ ਅਤੇ 68 ਮੌਤਾਂ ਹੋ ਚੁੱਕੀਆਂ ਹਨ ਤੇ ਮਹਿਜ 183 ਲੋਕ ਠੀਕ ਹੋਏ ਹਨ ਤੇ 2650 ਸਰਗਰਮ ਮਾਮਲੇ ਹਨ। ਪਿਛਲੇ 12 ਘੰਟਿਆਂ 'ਚ 355 ਮਾਮਲੇ ਸਾਹਮਣੇ ਆਏ ਹਨ।

-PTCNews

Related Post