ਕੋਰੋਨਾ ਵਾਇਰਸ ਕਾਰਨ ਤੇਲੰਗਾਨਾ 'ਚ 6 ਦੀ ਮੌਤ, ਨਿਜ਼ਾਮੂਦੀਨ ਵਿਖੇ ਧਾਰਮਿਕ ਸਮਾਗਮ 'ਚ ਲਿਆ ਸੀ ਹਿੱਸਾ

By  Shanker Badra March 31st 2020 10:55 AM

ਕੋਰੋਨਾ ਵਾਇਰਸ ਕਾਰਨ ਤੇਲੰਗਾਨਾ 'ਚ 6 ਦੀ ਮੌਤ, ਨਿਜ਼ਾਮੂਦੀਨ ਵਿਖੇ ਧਾਰਮਿਕ ਸਮਾਗਮ 'ਚ ਲਿਆ ਸੀ ਹਿੱਸਾ:ਨਵੀਂ ਦਿੱਲੀ  : ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਦੇ ਮਰਕਜ਼ ਵਿੱਚ ਕੋਰੋਨਾ ਜਾਂਚ ਲਈ ਹਸਪਤਾਲ ਭੇਜੇ ਗਏ ਕੁੱਲ 24 ਵਿਅਕਤੀਆਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਦਿੱਲੀ ਦੇ ਮਰਕਜ਼ ਵਿਖੇਧਾਰਮਿਕ ਸਮਾਗਮ 'ਚਸ਼ਾਮਲ ਤੇਲੰਗਾਨਾ ਦੇ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਤੇਲੰਗਾਨਾ ਨੇ ਦਿੱਤੀ ਹੈ।

ਤੇਲੰਗਾਨਾ ਦੇ ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ ਉਹ ਸਾਰੇ 13 ਤੋਂ 15 ਮਾਰਚ ਦੇ ਦਰਮਿਆਨ ਦਿੱਲੀ ਦੇ ਨਿਜ਼ਾਮੂਦੀਨ ਖੇਤਰ (ਨਿਜ਼ਾਮੂਦੀਨ) ਦੇ ਮਾਰਕਜ ਵਿਖੇ ਹੋਏ ਧਾਰਮਿਕ ਸਮਾਰੋਹ (ਤਬਲੀਘੀ ਜਮਾਤ) ਵਿੱਚ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚੋਂ ਕੁਝ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਫੈਲ ਗਈ ਹੈ।

ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਸ ਤਬਲੀਗੀ ਜਮਾਤ ਦੀ ਅਗਵਾਈ ਕਰਨ ਵਾਲੇ ਇੱਕ ਮੌਲਾਨਾ ਵਿਰੁੱਧ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ। ਸੂਤਰਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਮੰਗਲਵਾਰ ਨੂੰ ਨੇੜਲੀਆਂ ਬਸਤੀਆਂ ਵਿਚ ਘਰ-ਘਰ ਜਾ ਕੇ ਆਪ੍ਰੇਸ਼ਨ ਸ਼ੁਰੂ ਕਰੇਗੀ।

ਦੱਸ ਦੇਈਏ ਕਿ ਮਰਨ ਵਾਲੇ 6 ਲੋਕਾਂ ਵਿਚੋਂ ਦੋ ਦੀ ਮੌਤ ਗਾਂਧੀ ਹਸਪਤਾਲ ਵਿਚ ਹੋਈ, ਇਕ ਦੀ ਮੌਤ ਦੋ ਨਿੱਜੀ ਹਸਪਤਾਲਾਂ ਵਿਚ ਹੋਈ ਅਤੇ ਇਕ ਦੀ ਨਿਜ਼ਾਮਾਬਾਦ ਵਿਚ ਅਤੇ ਇਕ ਦੀ ਮੌਤ ਗਦਵਾਲ ਸ਼ਹਿਰ ਵਿਚ ਹੋਈ ਹੈ। ਇਸ ਦੌਰਾਨ ਮ੍ਰਿਤਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਇਆ ਹੈ ਅਤੇ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

-PTCNews

Related Post