Statue of Unity ਨੂੰ 30 ਹਜ਼ਾਰ ਕਰੋੜ 'ਚ ਵੇਚਣ ਦਾ OLX 'ਤੇ ਪਾਇਆ ਇਸ਼ਤਿਹਾਰ, ਪੜ੍ਹੋ ਪੂਰਾ ਮਾਮਲਾ

By  Shanker Badra April 6th 2020 02:28 PM

Statue of Unity ਨੂੰ 30 ਹਜ਼ਾਰ ਕਰੋੜ 'ਚ ਵੇਚਣ ਦਾ OLX 'ਤੇ ਪਾਇਆ ਇਸ਼ਤਿਹਾਰ, ਪੜ੍ਹੋ ਪੂਰਾ ਮਾਮਲਾ:ਅਹਿਮਦਾਬਾਦ : ਗੁਜਰਾਤ ਦੇ ਕੇਵੜਿਆ ਸਥਿਤ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਵ 'ਚ ਸਭ ਤੋਂ ਉੱਚੀ ਮੂਰਤੀ 'ਸਟੈਚਿਊ ਆਫ ਯੂਨਿਟੀ' ਦੀ ਬਿਕਰੀ ਨੂੰ ਲੈ ਕੇ ਓਐੱਲਐਕਸ 'ਤੇ ਵੇਚਣ ਦਾ ਇਸ਼ਤਿਹਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।  ਪੁਲਿਸ ਵੱਲੋਂ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਆਨਲਾਈਨ ਇਸ਼ਤਿਹਾਰ ਜਾਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਇਸ ਦੌਰਾਨ ਓਐੱਲਐਕਸ 'ਤੇ ਦਿੱਤੇ ਗਏ ਇਸ਼ਤਿਹਾਰ 'ਚ ਲਿਖਿਆ ਕਿ ਹਸਪਤਾਲ 'ਚ ਉਪਕਰਣ ਖ਼ਰੀਦਣ ਦੇ ਉਦੇਸ਼ ਨਾਲ ਇਸ ਮੂਰਤੀ ਨੂੰ 30 ਹਜ਼ਾਰ ਕਰੋੜ ਰੁਪਏ 'ਚ ਵੇਚਣਾ ਹੈ। ਹਾਲਾਂਕਿ ਇਸ਼ਤਿਹਾਰ ਪੋਸਟ ਕਰਨ ਤੋਂ ਥੋੜ੍ਹੀ ਹੀ ਦੇਰਬਾਅਦ ਇਸ਼ਤਿਹਾਰਹਟਾ ਲਿਆ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਸ ਸਮੇਂ ਨਰਮਦਾ ਜ਼ਿਲ੍ਹੇ 'ਚ ਸਰਦਾਰ ਸਰੋਵਰ ਬਾਂਧ ਦੇ ਨੇੜੇ ਕੇਵੜਿਆ 'ਚ ਸਰਦਾਰ ਪਟੇਲ ਦੀ ਵਿਸ਼ਵ 'ਚ ਸਭ ਤੋਂ ਉੱਚੀ ਮੂਰਤੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸਨੂੰ ਚੀਨ 'ਚ ਬਣਵਾਇਆ ਗਿਆ ਸੀ। ਇਹ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਹੈ।

-PTCNews

Related Post