ਚੰਡੀਗੜ੍ਹ 'ਚ ਪਹਿਲੀ ਵਾਰ ਕਿਸੇ ਕੋਰੋਨਾ ਪਾਜ਼ੀਟਿਵ ਔਰਤ ਨੇ ਦਿੱਤਾ ਬੱਚੇ ਨੂੰ ਜਨਮ

By  Shanker Badra April 30th 2020 04:18 PM

ਚੰਡੀਗੜ੍ਹ 'ਚ ਪਹਿਲੀ ਵਾਰ ਕਿਸੇ ਕੋਰੋਨਾ ਪਾਜ਼ੀਟਿਵ ਔਰਤ ਨੇ ਦਿੱਤਾ ਬੱਚੇ ਨੂੰ ਜਨਮ:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਚੰਡੀਗੜ੍ਹ 'ਚ ਵੀ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਬੁੱਧਵਾਰ ਦੇਰ ਰਾਤ ਸ਼ਹਿਰ 'ਚ 5 ਹੋਰ ਲੋਕਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਅਤੇ 6ਵਾਂ ਮਾਮਲਾ ਅੱਜ ਬਾਪੂ ਧਾਮ ਕਾਲੋਨੀ ਤੋਂ ਸਾਹਮਣੇ ਆਏ ਹਨ।

ਇਸ ਦੌਰਾਨ ਚੰਡੀਗੜ੍ਹ 'ਚ ਕੋਰੋਨਾ ਨਾਲ ਲੜ ਰਹੀ ਇਕ ਕੋਰੋਨਾ ਪਾਜ਼ੀਟਿਵ ਔਰਤ ਨੇ ਸੈਕਟਰ-16 ਦੇ ਹਸਪਤਾਲ 'ਚ ਬੱਚੇ ਨੂੰ ਜਨਮ ਦਿੱਤਾ ਹੈ। ਉਹ ਬਾਪੂਧਾਮ ਕਾਲੋਨੀ ਦੀ ਵਸਨੀਕ ਹੈ। ਇਹ ਚੰਡੀਗੜ੍ਹ ਦਾ ਪਹਿਲਾ ਕੇਸ ਹੈ ਕਿ ਕੋਰੋਨਾ ਪਾਜ਼ੀਟਿਵ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ।  ਮਾਂ-ਬੱਚਾ ਦੋਨੋ ਤੰਦਰੁਸਤ ਹਨ ਅਤੇ ਵੱਖ -ਵੱਖ ਵਾਰਡ 'ਚ ਦੇਖ-ਰੇਖ ਹੇਠ ਹਨ। ਬਾਪੂਧਾਮ ਤੋਂ ਹੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।

ਦੱਸ ਦੇਈਏ ਕਿ ਅੱਜ 2 ਮਾਮਲੇ ਸੈਕਟਰ - 52, 2 ਮਾਮਲੇ ਸੈਕਟਰ -30 ਅਤੇ ਇਕ ਬਾਪੂ ਧਾਮ ਕਾਲੋਨੀ 'ਚੋਂ ਆਇਆ ਹੈ। ਸ਼ਹਿਰ ਦੀ ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਬਣ ਚੁੱਕੀ ਹੈ। ਚੰਡੀਗੜ੍ਹ 'ਚ ਕੋਰੋਨਾ ਦੀ ਲਾਗ ਨਾਲ ਲੜ ਰਹੀ ਇੱਕ ਔਰਤ ਨੇ ਵੀਰਵਾਰ ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ,ਉਹ ਬਾਪੂ ਧਾਮ ਕਾਲੋਨੀ ਦੀ ਵਸਨੀਕ ਹੈ। ਜਿਸ ਤੋਂ ਬਾਅਦ ਸ਼ਹਿਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 74 'ਤੇ ਪੁੱਜ ਗਈ ਹੈ।

-PTCNews

Related Post