ਕੈਪਟਨ ਸਾਬ੍ਹ ਦੇ ਸ਼ਾਹੀ ਸ਼ਹਿਰ 'ਚ ਕੋਰੋਨਾ ਨੂੰ ਸੱਦਾ ਦਿੰਦੀਆਂ ਬੇਕਰੀ ਦੀਆਂ ਦੁਕਾਨਾਂ !

By  PTC NEWS August 3rd 2020 10:26 PM -- Updated: August 4th 2020 12:23 PM

ਪੂਰੀ ਦੁਨੀਆ 'ਚ ਕੋਰੋਨਾ ਨੇ ਤਰਥਲੀ ਮਚਾਈ ਹੋਈ ਹੈ ਬਾਵਜੂਦ ਇਸਦੇ ਕੁੱਝ ਲੋਕਾਂ ਨੂੰ ਦੇਖਕੇ ਇੰਝ ਜਾਪਦਾ ਜਿਵੇਂ ਉਨ੍ਹਾਂ ਨੂੰ ਕੋਈ ਪ੍ਰਵਾਹ ਹੀ ਨਹੀਂ ਤੇ ਨਾ ਹੀ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਉਨ੍ਹਾਂ ਲਈ ਜ਼ਰੂਰੀ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕੋਰੋਨਾ ਸਿਖਰਾਂ 'ਤੇ ਹੈ ਪਰ ਇੱਥੋਂ ਦਾ ਪ੍ਰਸ਼ਾਸਨ ਪੂਰੀ ਤਰਾਂ ਲਾਪਰਵਾਹ ਦਿਖਾਈ ਦੇ ਰਿਹਾ ਹੈ। ਬਜ਼ਾਰਾਂ ਵਿੱਚ ਬਿਨ੍ਹਾਂ ਮਾਸਕ ਘੁੰਮਦੇ ਲੋਕ ਬਿਮਾਰੀ ਨੂੰ ਸੱਦਾ ਦੇ ਰਹੇ ਹਨ। ਸ਼ਹਿਰ ਦੇ ਮੁੱਖ ਬਜ਼ਾਰ ਤ੍ਰਿਪੜੀ 'ਚ ਸਥਿਤ ਕ.ਸਾਹਨੀ ਦੀ ਬੇਕਰੀ ਦੀ ਦੁਕਾਨ ਜੋ ਕਿ ਪਹਿਲਾਂ ਵੀ ਕਈ ਵਾਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਤੇ ਹੁਣ ਫ਼ਿਰ ਕਾਨੂੰਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ 'ਚ ਕੋਈ ਕਸਰ ਨਹੀਂ ਛੱਡ ਰਹੀ। ਦੁਕਾਨ ਦੇ ਕੁੱਝ ਵਰਕਰ ਬਿਨ੍ਹਾਂ ਮਾਸਕ ਅਤੇ ਬਿਨ੍ਹਾਂ ਗਲਵਜ਼ ਦੇ ਗ੍ਰਾਹਕਾਂ ਨੂੰ ਸਮਾਨ ਦੇ ਨਾਲ-ਨਾਲ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇੱਥੇ ਨਾ ਕਿਸੇ ਤਰ੍ਹਾਂ ਦੀ ਸੋਸ਼ਲ ਡਿਸਟੈਂਸਿੰਗ ਹੋ ਰਹੀ ਹੈ ਤੇ ਨਾ ਹੀ ਕੋਵਿਡ-19 ਤੋਂ ਬਚਾਅ ਲਈ ਕਿਸੇ ਤਰ੍ਹਾਂ ਦੀ ਹੋਰ ਸਾਵਧਾਨੀ ਵਰਤੀ ਜਾ ਰਹੀ ਹੈ। ਸ਼ਰੇਆਮ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਕੇ ਗ੍ਰਾਹਕਾਂ ਨੂੰ ਖਾਣਾ ਪਰੋਸਿਆ ਜਾ ਰਿਹਾ ਹੈ।

  • ਇਥੇ ਸਵਾਲ ਪੈਦਾ ਇਹ ਹੁੰਦੇ ਹਨ ਕਿ ਜਿੱਥੇ ਆਮ ਲੋਕਾਂ ਦੇ ਮਾਸਕ ਨਾ ਪਾਉਣ ਕਾਰਨ ਚਲਾਨ ਕੱਟ ਕੇ ਹੱਥ 'ਚ ਰੱਖੇ ਜਾ ਰਹੇ ਨੇ ਤਾਂ ਉਥੇ ਪੁਲਿਸ ਜਾਂ ਪ੍ਰਸ਼ਾਸਨ ਨੂੰ ਇਹ ਦੁਕਾਨਾਂ ਨਜ਼ਰ ਕਿਉਂ ਨਹੀਂ ਆਉਂਦੀਆਂ ?
  • ਲੋਕਾਂ ਦੀ ਜਾਨ ਦੀ ਪ੍ਰਵਾਹ ਕਿਉਂ ਨਹੀਂ ਕੀਤੀ ਜਾ ਰਹੀ ?
  • ਪੁਲਿਸ ਤੇ ਪ੍ਰਸ਼ਾਸਨ ਆਖ਼ਿਰ ਕਿਉਂ ਚੁੱਪ ਹੈ ?
  • ਲੋਕਾਂ ਦੀ ਜਾਨ ਦੀ ਬਿਨ੍ਹਾਂ ਪ੍ਰਵਾਹ ਕੀਤੇ ਪੈਸਾ ਕਮਾਉਣ ਵਾਲਿਆਂ 'ਤੇ ਕਾਰਵਾਈ ਕਦੋਂ ਹੋਵੇਗੀ ?

Related Post