ਕੋਰੋਨਾ ਵਾਇਰਸ ਨੇ ਡਰਾਏ ਪੰਜਾਬ ਵਾਸੀ, ਇਸ ਜ਼ਿਲ੍ਹੇ ਦੇ ਹਸਪਤਾਲ 'ਚ ਦਾਖ਼ਲ ਹੋਇਆ ਕਰੋਨਾ ਦਾ ਸ਼ੱਕੀ ਮਰੀਜ਼

By  PTC NEWS March 5th 2020 11:24 AM -- Updated: March 5th 2020 11:55 AM

ਸ੍ਰੀ ਮੁਕਤਸਰ ਸਾਹਿਬ : ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਹੁਣ ਭਾਰਤ ਵਿਚ ਦਸਤਕ ਦੇ ਦਿੱਤੀ ਹੈ। ਵਿਸ਼ਵ ਪੱਧਰ ‘ਤੇ ਸੈਂਕੜੇ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ। ਫਿਲਹਾਲ ਕੋਰੋਨਾ ਵਾਇਰਸ ਦਾ ਕੋਈ ਇਲਾਜ਼ ਨਹੀਂ ਹੈ, ਜਿਸ ਕਾਰਨ ਡਾਕਟਰਾਂ ਤੋਂ ਲੈ ਕੇ ਵਿਗਿਆਨੀਆਂ ਤੱਕ ਇਸ ਦੇ ਇਲਾਜ਼ ਲਈ ਯਤਨ ਲਈ ਯਤਨ ਕੀਤੇ ਜਾ ਰਹੇ ਹਨ। ਕੋਰੋਨਾ ਵਾਇਰਸ ਨਾਲ ਜਿੱਥੇ ਪੂਰੀ ਦੁਨੀਆ ਵਿਚ ਦਹਿਸ਼ਤ ਹੈ, ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਬੀਤੀ ਰਾਤ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਦਾਖਲ ਕੀਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਵਾਸੀ ਅਨਿਲ ਕੁਮਾਰ ਕਰੀਬ 10 ਦਿਨ ਪਹਿਲਾਂ ਮਲੇਸ਼ੀਆ ਤੋਂ ਵਾਪਸ ਆਇਆ ਸੀ। ਬੀਤੇ ਕੱਲ ਉਸਨੂੰ ਉਲਟੀਆਂ ਆਈਆਂ, ਜਿਸ ਉਪਰੰਤ ਉਸਨੂੰ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਇਸ ਦੌਰਾਨ ਕਰੋਨਾ ਨਾਲ ਸਬੰਧਿਤ ਨੋਡਲ ਅਫਸਰ ਨੇ ਦੱਸਿਆ ਕਿ ਭਾਵੇ ਕੋਈ ਜਿਆਦਾ ਲੱਛਣ ਮਰੀਜ਼ ਵਿਚ ਨਹੀਂ ਪਾਏ ਗਏ ਪਰ ਕਿਉਕਿ ਉਹ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਵਾਪਸ ਆਇਆ ਤਾਂ ਇਸ ਲਈ ਜੋਂ ਸ਼ੱਕ ਪਾਇਆ ਜਾ ਰਿਹਾ ਹੈ ,ਉਸ ਲਈ ਉਸਦੇ ਸੈਂਪਲ ਭੇਜੇ ਜਾ ਰਹੇ ਹਨ ਕਿਉਕਿ ਇਸ ਬਿਮਾਰੀ ਸਬੰਧੀ ਕੋਈ ਰਿਸਕ ਨਹੀਂ ਲਿਆ ਜਾ ਸਕਦਾ।

Related Post