ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਅਤੇ ਸੰਸਦ 'ਚ ਵੀ ਹੋ ਰਹੀ ਹੈ ਥਰਮਲ ਸਕਰੀਨਿੰਗ

By  Shanker Badra March 16th 2020 03:37 PM -- Updated: March 16th 2020 03:38 PM

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਅਤੇ ਸੰਸਦ 'ਚ ਵੀ ਹੋ ਰਹੀ ਹੈ ਥਰਮਲ ਸਕਰੀਨਿੰਗ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਰਕੇ ਦੁਨੀਆ ਭਰ 'ਚ ਡਰ ਦਾ ਮਾਹੌਲ ਹੈ।

ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਮੀਡੀਆ ਕਰਮੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ਚੋਟੀ ਦੀ ਅਦਾਲਤ ਜਿਸ ਨੇ ਮਹਾਂਮਾਰੀ ਦੇ ਮੱਦੇਨਜ਼ਰ ਕਈ ਸਾਵਧਾਨੀ ਭਰੇ ਉਪਾਅ ਜਾਰੀ ਕੀਤੇ ਹਨ ਅਤੇ ਅਦਾਲਤ ਦੇ ਕਮਰੇ ਵਿਚ ਸਿਰਫ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਪੱਤਰਕਾਰਾਂ ਦੇ ਦਾਖਲੇ ਦੀ ਹੀ ਆਗਿਆ ਹੈ।

ਇਸ ਦੌਰਾਨ ਐਂਟਰੀ ਗੇਟ 'ਤੇ ਸਿਹਤ ਅਧਿਕਾਰੀ ਥਰਮਲ ਨਾਲ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਪੱਤਰਕਾਰਾਂ ਦੀ ਸਕ੍ਰੀਨਿੰਗ ਕਰਦੇ ਹੋਏ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਹਨ। ਅਧਿਕਾਰੀਆਂ ਵਿਚ ਇਹ ਉਲਝਣ ਵੀ ਪੈਦਾ ਹੋਈ ਕਿ ਸੀਮਤ ਪ੍ਰਵੇਸ਼ ਕਾਰਨ ਅੰਦਰ ਅਤੇ ਅਦਾਲਤ ਦੇ ਕਮਰੇ ਵਿਚ ਕਿਸ ਨੂੰ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

ਇਸ ਦੇ ਇਲਾਵਾ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸੋਮਵਾਰ ਨੂੰ ਸੰਸਦ ਭਵਨ ਵਿਚ ਵੀ ਸੋਮਵਾਰ ਤੋਂ ਥਰਮਲ ਸਕਰੀਨਿੰਗ ਹੋ ਰਹੀ ਹੈ। ਇਸ ਦੌਰਾਨ ਮੈਂਬਰ ਪਾਰਲੀਮੈਂਟ ਹਾਊਸ ਦੇ ਦਾਖਲੇ ਵਾਲੇ ਗੇਟਾਂ 'ਤੇ ਥਰਮਲ ਸਕ੍ਰੀਨਿੰਗ ਕਰਾਉਣ ਲਈ ਲੰਬੀਆਂ ਕਤਾਰਾਂ ਵਿੱਚ ਲੱਗੇ ਦੇਖੇ ਗਏ ਹਨ। ਇਸ ਦੇ ਨਾਲ ਹੀ ਅੰਦਰ ਸੈਨੇਟਾਈਟਸ ਦੇ ਛੋਟੇ -ਛੋਟੇ ਡੱਬੇ ਵੀ ਸੁਰੱਖਿਆ ਕਰਮਚਾਰੀਆਂ ਦੇ ਨਾਲ,12 ਪ੍ਰਵੇਸ਼ ਦੁਆਰ ਦੇ ਨੇੜੇ ਰੱਖੇ ਗਏ ਸਨ।

-PTCNews

Related Post