ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤਾ ਵੱਡਾ ਝਟਕਾ, ਤੋੜੇ ਸਾਰੇ ਰਿਸ਼ਤੇ

By  Shanker Badra July 8th 2020 12:21 PM -- Updated: July 8th 2020 12:27 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤਾ ਵੱਡਾ ਝਟਕਾ, ਤੋੜੇ ਸਾਰੇ ਰਿਸ਼ਤੇ:ਵਾਸ਼ਿੰਗਟਨ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨਾਲ ਆਪਣੇ ਸਾਰੇ ਸਬੰਧ ਖਤਮ ਕਰਨ ਦੀ ਅਧਿਕਾਰਤ ਤੌਰ 'ਤੇ ਸੰਯੁਕਤ ਰਾਸ਼ਟਰ ਨੂੰ ਜਾਣਕਾਰੀ ਦੇ ਦਿੱਤੀ ਹੈ। ਅਮਰੀਕਾ ਹੁਣ ਵਿਸ਼ਵ ਸਿਹਤ ਸੰਗਠਨ ਦਾ ਮੈਂਬਰ ਨਹੀਂ ਰਿਹਾ।

Coronavirus: Trump moves to pull US out of World Health Organization ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤਾ ਵੱਡਾ ਝਟਕਾ, ਤੋੜੇ ਸਾਰੇ ਰਿਸ਼ਤੇ

ਅਮਰੀਕਾ ਨੇ ਦੋਸ਼ ਲਾਇਆ ਕਿ ਸਿਹਤ ਸੰਗਠਨ ਦੇ ਵਿਸ਼ਵ ਨੂੰ ਗੁੰਮਰਾਹ ਕਰਨ ਕਾਰਨ ਇਸ ਵਾਇਰਸ ਕਾਰਨ ਦੁਨੀਆ ਭਰ ਵਿਚ 5 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 1,30,000 ਤੋਂ ਵੱਧ ਲੋਕ ਤਾਂ ਅਮਰੀਕਾ ਦੇ ਹੀ ਹਨ। ਟਰੰਪ ਪ੍ਰ੍ਸ਼ਾਸਨ ਦੇ ਸਬੰਧਾਂ ਦੀ ਸਮੀਖਿਆ ਸ਼ੁਰੂ ਕਰਨ ਦੇ ਬਾਅਦ ਅਮਰੀਕਾ ਨੇ ਅਪ੍ਰੈਲ ਵਿਚ ਹੀ ਡਬਲਿਊ.ਐੱਚ.ਓ. ਨੂੰ ਫੰਡ ਦੇਣਾ ਬੰਦ ਕਰ ਦਿੱਤਾ ਸੀ।

ਡੋਨਾਲਡ ਟਰੰਪ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਇਸ ਬਾਬਤ ਆਪਣਾ ਫ਼ੈਸਲਾ ਭੇਜ ਦਿੱਤਾ ਹੈ। ਇਹ ਵਿਸ਼ਵ ਸਿਹਤ ਸੰਗਠਨ ਸਮੇਤ ਹੋਰ ਦੇਸ਼ਾਂ ਲਈ ਝਟਕਾ ਮੰਨਿਆ ਜਾ ਰਿਹਾ ਹੈ। ਇਸ ਦੇ ਇਕ ਮਹੀਨੇ ਬਾਅਦ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਸਬੰਧ ਖਤਮ ਕਰਨ ਦੀ ਘੋਸ਼ਣਾ ਕੀਤੀ ਸੀ।

US Donald Trump Quits WHO | Coronavirus Outbreak ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤਾ ਵੱਡਾ ਝਟਕਾ, ਤੋੜੇ ਸਾਰੇ ਰਿਸ਼ਤੇ

ਇਸ ਦੇ ਇਕ ਮਹੀਨੇ ਬਾਅਦ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਸਬੰਧ ਖਤਮ ਕਰਨ ਦੀ ਘੋਸ਼ਣਾ ਕੀਤੀ ਸੀ। ਅਮਰੀਕਾ ਡਬਲਿਊ. ਐੱਚ. ਓ. ਨੂੰ ਸਭ ਤੋਂ ਵੱਧ ਫੰਡ 45 ਕਰੋੜ ਡਾਲਰ ਤੋਂ ਵੱਧ ਪ੍ਰਤੀ ਸਾਲ ਦਿੰਦਾ ਹੈ ਜਦਕਿ ਚੀਨ ਦਾ ਯੋਗਦਾਨ ਅਮਰੀਕਾ ਦੇ ਯੋਗਦਾਨ ਦੇ ਦਸਵੇਂ ਹਿੱਸੇ ਦੇ ਬਰਾਬਰ ਹੈ।

Coronavirus: Trump moves to pull US out of World Health Organization ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤਾ ਵੱਡਾ ਝਟਕਾ, ਤੋੜੇ ਸਾਰੇ ਰਿਸ਼ਤੇ

ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਕੋਰੋਨਾ ਵਾਇਰਸ ਮਾਮਲੇ 'ਚ ਦੋਸ਼ ਲਗਾਇਆ ਸੀ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਚੀਨ ਦੇ ਅਧੀਨ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾ ਅਪ੍ਰੈਲ ਵਿਚ ਅਮਰੀਕੀ ਸਰਕਾਰ ਨੇ ਡਬਲਿਊ.ਐਚ.ਓ. ਨੂੰ ਫ਼ੰਡ ਦੇਣਾ ਬੰਦ ਕਰ ਦਿੱਤਾ ਸੀ।

-PTCNews

Related Post