Coronavirus Update: ਪਿਛਲੇ 24 ਘੰਟਿਆਂ 'ਚ 11,271 ਨਵੇਂ ਕੋਰੋਨਾ ਮਾਮਲੇ, ਕੇਰਲ 'ਚ ਸਭ ਤੋਂ ਵੱਧ ਕੇਸ

By  Riya Bawa November 14th 2021 10:32 AM -- Updated: November 14th 2021 10:33 AM

ਨਵੀਂ ਦਿੱਲੀ - ਦੇਸ਼ ਵਿਚ ਡੇਂਗੂ ਦੇ ਨਾਲ ਨਾਲ ਹੁਣ ਕੋਰੋਨਾ ਦਾ ਕਹਿਰ ਵੀ ਲਗਾਤਾਰ ਵੱਧ ਰਿਹਾ ਹੈਂ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 11,271 ਕੋਰੋਨਾ ਮਾਮਲੇ ਆਏ ਅਤੇ 11,376 ਠੀਕ ਹੋਏ ਅਤੇ 285 ਮੌਤਾਂ ਹੋਈਆਂ। ਜਿਨ੍ਹਾਂ ਵਿੱਚੋਂ ਸਾਢੇ ਛੇ ਹਜ਼ਾਰ ਕੇਸ ਕੇਰਲ ਤੋਂ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਇਸ ਸਮੇਂ 1,35,918 ਐਕਟਿਵ ਕੇਸ ਹਨ, ਮਾਰਚ 2020 ਯਾਨੀ 17 ਮਹੀਨਿਆਂ ਬਾਅਦ, ਐਕਟਿਵ ਕੇਸਾਂ ਦੀ ਗਿਣਤੀ ਇੰਨੀ ਘੱਟ ਗਈ ਹੈ।

ਵੱਡੀ ਗੱਲ ਇਹ ਹੈ ਕਿ ਕੇਰਲ ਵਿੱਚ ਕੱਲ੍ਹ ਕੋਰੋਨਾ ਦੇ 6,468 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 112 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 11 ਹਜ਼ਾਰ 271 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 285 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚੋਂ ਕੇਰਲ ਵਿੱਚ 6,468 ਮਾਮਲੇ ਅਤੇ 23 ਮੌਤਾਂ ਹੋਈਆਂ ਹਨ।

ਇਸ ਤੋਂ ਇਲਾਵਾ 131 ਹਜ਼ਾਰ 376 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੋਰੋਨਾ ਦੇ ਰੋਜ਼ਾਨਾ ਦੇ ਅੱਧੇ ਤੋਂ ਵੱਧ ਮਾਮਲੇ ਕੇਰਲ ਤੋਂ ਸਾਹਮਣੇ ਆਏ ਹਨ। ਕੇਰਲ ਵਿੱਚ ਇੱਕ ਦਿਨ ਵਿੱਚ 6 ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ ਪਾਏ ਗਏ ਹਨ।

-PTC News

Related Post