Coronavirus Update: ਪਿਛਲੇ 24 ਘੰਟਿਆਂ 'ਚ 3.33 ਲੱਖ ਮਾਮਲੇ ਆਏ ਸਾਹਮਣੇ, 525 ਲੋਕਾਂ ਦੀ ਮੌਤ

By  Riya Bawa January 23rd 2022 10:14 AM -- Updated: January 23rd 2022 01:22 PM

Coronavirus update: ਦੇਸ਼ 'ਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਮੀ ਆਈ ਹੈ। ਸ਼ਨੀਵਾਰ ਨੂੰ 3 ਲੱਖ 33 ਹਜ਼ਾਰ 533 ਨਵੇਂ ਕੋਰੋਨਾ ਕੇਸ ਸਾਹਮਣੇ ਪਾਏ ਗਏ ਅਤੇ 2,59,168 ਠੀਕ ਹੋਏ ਹਨ ਅਤੇ 525 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।  ਪਿਛਲੇ ਦਿਨ ਦੇ ਮੁਕਾਬਲੇ, ਨਵੇਂ ਸੰਕਰਮਿਤਾਂ ਵਿੱਚ ਲਗਭਗ 4 ਹਜ਼ਾਰ ਦੀ ਕਮੀ ਆਈ ਹੈ। ਸ਼ੁੱਕਰਵਾਰ ਨੂੰ 3.37 ਲੱਖ ਸੰਕਰਮਿਤ ਪਾਏ ਗਏ ਅਤੇ 488 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ 3.47 ਲੱਖ ਲੋਕ ਸੰਕਰਮਿਤ ਪਾਏ ਗਏ ਸਨ ਅਤੇ 703 ਲੋਕਾਂ ਦੀ ਮੌਤ ਹੋ ਗਈ ਸੀ। Covid-19 vaccine booster dose to be given after 3 months of recovery ਪੰਜਾਬ ਵਿੱਚ ਸ਼ਨੀਵਾਰ ਨੂੰ 24 ਘੰਟਿਆਂ ਵਿੱਚ ਕੋਵਿਡ-19 ਦੇ 7,699 ਨਵੇਂ ਮਾਮਲੇ ਸਾਹਮਣੇ ਆਏ ਅਤੇ 33 ਮੌਤਾਂ ਹੋਈਆਂ। ਪੰਜਾਬ ਦੀ Positivity ਦਰ 16.65 ਫੀਸਦੀ ਹੈ।

ਪੰਜਾਬ ਵਿੱਚ ਕੋਰੋਨਵਾਇਰਸ ਦੇ ਨਵੇਂ ਕੇਸਾਂ ਵਿੱਚੋਂ, ਐਸਏਐਸ ਨਗਰ ਵਿੱਚ ਸਭ ਤੋਂ ਵੱਧ 1,244 ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਲੁਧਿਆਣਾ (939), ਜਲੰਧਰ (759), ਅੰਮ੍ਰਿਤਸਰ (654), ਬਠਿੰਡਾ 517, ਹੁਸ਼ਿਆਰਪੁਰ (414), ਸੰਗਰੂਰ (369), ਪਟਿਆਲਾ (359), ਰੋਪੜ (291), ਤਰਨਤਾਰਨ (254) ਅਤੇ ਮੁਕਤਸਰ (246) ਹਨ। ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ ਕੋਰੋਨਾ ਕਾਰਨ 45 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਅੰਕੜਾ ਇੱਕ ਦਿਨ ਵਿੱਚ ਤੀਜੀ ਲਹਿਰ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 5 ਜੂਨ ਨੂੰ ਇੱਕ ਦਿਨ ਵਿੱਚ 60 ਲੋਕਾਂ ਦੀ ਜਾਨ ਚਲੀ ਗਈ ਸੀ। ਇੱਥੇ 11,486 ਨਵੇਂ ਕੇਸ ਪਾਏ ਗਏ ਹਨ, ਜੋ ਕਿ ਇੱਕ ਦਿਨ ਪਹਿਲਾਂ ਪਾਏ ਗਏ ਕੇਸਾਂ ਨਾਲੋਂ 7% ਵੱਧ ਹਨ। ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ   ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: -PTC News

Related Post