PM ਮੋਦੀ ਨੇ 5 ਅਪ੍ਰੈਲ (ਐਤਵਾਰ) ਨੂੰ ਰਾਤ 09:00 ਵਜੇ ਘਰ ਦੀਆਂ ਲਾਈਟਾਂ 9 ਮਿੰਟ ਲਈ ਬੰਦ ਕਰਨ ਦੀ ਕੀਤੀ ਅਪੀਲ

By  Shanker Badra April 3rd 2020 10:06 AM

PM ਮੋਦੀ ਨੇ 5 ਅਪ੍ਰੈਲ (ਐਤਵਾਰ) ਨੂੰ ਰਾਤ 09:00 ਵਜੇ ਘਰ ਦੀਆਂ ਲਾਈਟਾਂ 9 ਮਿੰਟ ਲਈ ਬੰਦ ਕਰਨ ਦੀ ਕੀਤੀ ਅਪੀਲ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਦੌਰਾਨ ਆਮ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਦੇ ਕਰੋੜਾਂ ਲੋਕਾਂ ਨੇ ਕੋਰੋਨਾ ਜੰਗ ਦੌਰਾਨ ਪੁਲਿਸ, ਸਿਹਤ ਤੇ ਹੋਰ ਸੇਵਾ ਕਰਮਚਾਰੀਆਂ ਦਾ ਤਾਲ਼ੀਆਂ ਤੇ ਥਾਲ਼ੀਆਂ ਵਜਾ ਕੇ ਸੁਆਗਤ ਕੀਤਾ ਸੀ,ਉਹ ਹੁਣ ਦੁਨੀਆ ਵਿੱਚ ਇੱਕ ਮਿਸਾਲ ਬਣ ਚੁੱਕਾ ਹੈ ਤੇ ਹੋਰ ਮੁਲਕ ਵੀ ਇਸ ਦੀ ਰੀਸ ਕਰ ਰਹੇ ਹਨ।

ਪੀਐੱਮ ਮੋਦੀ ਨੇ ਅੱਜ ਵੀਡੀਓ ਸੰਦੇਸ਼ ਵਿਚ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਖਿਲਾਫ ਏਕਤਾ ਦੀ ਅਪੀਲ ਕਰਦੇ ਹੋਏ ਕਿਹਾ ਕਿ 5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰਾਂ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ।

ਕੋਰੋਨਾ ਵਾਇਰਸ ਨਾਲ ਲੜ ਰਹੇ ਦੇਸ਼ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਰਾਹੀਂ ਸੁਨੇਹਾ ਦਿੱਤਾ ਹੈ ਅਤੇ ਪੂਰੇ ਦੇਸ਼ ਵਾਸੀਆਂ ਤੋਂ 5 ਅਪ੍ਰੈਲ ਨੂੰਰਾਤ 09:00 ਵਜੇ9 ਮਿੰਟ ਮੰਗੇ ਹਨ। ਇਸ ਦੌਰਾਨ ਕੋਈ ਵੀ ਘਰਾਂ ਤੋਂ ਬਾਹਰ ਨਾ ਨਿਕਲੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਏਧਰ-ਓਧਰ ਜਾਣ ਦੀ ਬਜਾਏ ਸਾਰੇ ਆਪਣੇ ਘਰ ਦੇ ਬਾਹਰ ਹੀ ਖੜ੍ਹੇ ਹੋਣ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ।ਕੋਰੋਨਾ ਖਿਲਾਫ਼ਲਾਕਡਾਊਨ ਦਾ ਅੱਜ 9ਵਾਂ ਦਿਨ ਹੈ।

ਇਸ ਤੋਂ ਪਹਿਲਾਂ ਪੀਐੱਮ ਨੇ 24 ਮਾਰਚ ਦੀ ਸ਼ਾਮ ਨੂੰ ਦੇਸ਼ ਵਾਸੀਆਂ ਨਾਲ ਗੱਲ ਕੀਤੀ ਸੀ ਤੇ ਪੂਰੇ ਦੇਸ਼ 'ਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਦੇ ਨਾਂ ਟਵਿੱਟਰ 'ਤੇ ਇਹ ਸੰਦੇਸ਼ ਜਾਰੀ ਕੀਤਾ ਹੈ।

-PTCNews

Related Post