ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਪੀੜਤ ਹੋਇਆ ਠੀਕ,ਰਿਪੋਰਟ ਆਈ ਨੈਗਟਿਵ ,ਡਾਕਟਰਾਂ ਦੀ ਵੱਡੀ ਕਾਮਯਾਬੀ

By  Shanker Badra March 26th 2020 07:27 PM -- Updated: March 26th 2020 07:47 PM

ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਪੀੜਤ ਹੋਇਆ ਠੀਕ,ਰਿਪੋਰਟ ਆਈ ਨੈਗਟਿਵ ,ਡਾਕਟਰਾਂ ਦੀ ਵੱਡੀ ਕਾਮਯਾਬੀ:ਅੰਮ੍ਰਿਤਸਰ : ਵਿਸ਼ਵ ਭਰ ਦੇ ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨੇ ਜਿੱਥੇ ਲੋਕਾਂ ਦੀਆਂ ਭਾਜੜਾਂ ਪਾ ਰੱਖੀਆਂ ਹਨ ,ਓਥੇ ਹੀ ਅੰਮ੍ਰਿਤਸਰ ਤੋਂ ਇੱਕ ਰਾਹਤ ਭਰੀ ਖ਼ਬਰ ਮਿਲੀ ਹੈ। ਪੰਜਾਬ ਦਾ ਪਹਿਲਾ ਕੋਰੋਨਾ ਪੀੜਤ ਵਿਅਕਤੀ ਠੀਕ ਹੋ ਗਿਆ ਹੈ,ਜੋ ਕਿ ਡਾਕਟਰਾਂ ਦੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਰਿਪੋਰਟ ਅੱਜ ਨੈਗਟਿਵ ਆਈ ਹੈ ਅਤੇ ਉਸਨੂੰ ਜਲਦ ਹੀ ਘਰ ਭੇਜਿਆ ਜਾਵੇਗਾ। ਉਹ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਜੇਰੇ ਇਲਾਜ ਅਧੀਨ ਸੀ।

ਦੱਸ ਦੇਈਏ ਕਿ ਹੁਸ਼ਿਆਰਪੁਰ ਨਾਲ ਸਬੰਧਿਤ ਕੋਰੋਨਾ ਪਾਜ਼ੀਟਿਵ ਵਿਅਕਤੀ 4 ਮਾਰਚ ਨੂੰ ਪਰਿਵਾਰ ਸਮੇਤ ਇਟਲੀ ਤੋਂ ਆਇਆ ਸੀ। ਜਿਸ ਤੋਂ ਬਾਅਦ ਉਸ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ ਅਤੇ ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕੀਤਾ ਗਿਆ ਸੀ।

-PTCNews

Related Post