ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਫ਼ਰੀਦਕੋਟ ਅਦਾਲਤ ਵਲੋਂ ਮਿਲਿਆ ਇੱਕ ਹੋਰ ਝੱਟਕਾ

By  Jagroop Kaur March 2nd 2021 09:50 PM

ਕੋਟਕਪੂਰਾ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸਾਬਕਾ ਡੀਜੀਪੀ ਸੁਮੇਧ ਸੈਣੀ ਅਗਾਉਂ ਜ਼ਮਾਨਤ ਅਰਜੀ ਹੋਈ ਰੱਦ । ਇਸਤੋਂ ਪਹਿਲਾਂ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਵੀ ਫਰੀਦਕੋਟ ਅਦਾਲਤ ਨੇ ਕੀਤੀ ਸੀ ਅਗਾਉਂ ਜ਼ਮਾਨਤ ਦੀ ਅਰਜੀ ਰੱਦ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਮਾਨਤ ਕੀਤੀ ਸੀ ਮਨਜੂਰ |

Evading arrest, Sumedh Saini may be declared PO

Also Read | Punjab Budget Session 2021: Proceedings for second day of Vidhan Sabha begin

ਬੇਅਦਬੀ ਮਾਮਲੇ ਨਾਲ ਜੁਡ਼ੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਪੇਸ਼ਲ ਇੰਵੇਸਟਿਗੇਸ਼ਨ ਟੀਮ ਦੁਆਰਾ ਨਾਮਜ਼ਦ ਕੀਤੇ ਗਏ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇੱਕ ਵਾਰ ਫਿਰ ਤੋਂ ਫ਼ਰੀਦਕੋਟ ਅਦਾਲਤ ਵਲੋਂ ਝੱਟਕਾ ਮਿਲਿਆ ਜਦੋਂ ਉਨ੍ਹਾਂ ਦੇ ਵਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਦਾਇਰ ਕੀਤੀ ਗਈ ਅਗਾਉਂ ਜ਼ਮਾਨਤ ਦੀ ਅਰਜੀ ਵੀ ਜ਼ਿਲਾ ਅਤੇ ਸੇਸ਼ਨ ਕੋਰਟ ਫ਼ਰੀਦਕੋਟ ਦੇ ਵੱਲੋਂ ਰੱਦ ਕਰ ਦਿੱਤੀ ਗਈ ।Amid raids by Punjab Police, Mohali Court once again stays Sumedh Saini's  arrest - YesPunjab.com

READ MORE : ਨਿਹੰਗਾਂ ਦੇ ਹੱਥੇ ਚੜ੍ਹੇ ਅਦਾਕਾਰ ਅਜੇ ਦੇਵਗਨ, ਗੱਡੀ ਰੋਕ ਕੇ ਸੁਣਾਈਆਂ ਖਰੀਆਂ

ਇਸਤੋਂ ਪਹਿਲਾਂ ਉਨ੍ਹਾਂ ਦੇ ਦੁਆਰਾ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਵੀ ਆਪਣੀ ਅਗਾਉਂ ਜ਼ਮਾਨਤ ਅਰਜੀ ਫ਼ਰੀਦਕੋਟ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ ਜਿਨੂੰ ਵੀ ਮਾਣਯੋਗ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਸੀ । ਭਾਵੇਂ ਬੀਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੈਣੀ ਦੀ ਅਗਾਉਂ ਜਮਾਨਤ ਅਰਜ਼ੀ ਮਨਜੂਰ ਕਰ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਰਾਹਤ ਦੇ ਦਿੱਤੀ ਸੀ।

Related Post