ਕੋਰੋਨਾ ਵਾਇਰਸ ਦੇ 617 ਵੇਰੀਐਂਟ ਨਾਲ ਲੜਣ ਵਿਚ ਕਾਰਗਿਲ ਸਾਬਿਤ ਹੋਈ ਹੈ ਕੋਵੈਕਸੀਨ : ਡਾ. ਐਂਥਨੀ   

By  Shanker Badra April 29th 2021 09:46 AM

ਅਮਰੀਕਾ : ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਤਬਾਹੀ ਦੇ ਵਿਚਕਾਰ ਦੇਸੀ ਕੋਵੈਕਸੀਨ ਬਾਰੇ ਇਕ ਚੰਗੀ ਖ਼ਬਰ ਮਿਲੀ ਹੈ। ਇਹ ਸਵਾਲ ਉਦੋਂ ਉੱਠਿਆ ਜਦੋਂ ਦੇਸ਼ ਵਿੱਚ ਕੋਰੋਨਾ ਦੇ ਖ਼ਿਲਾਫ਼ ਯੁੱਧ ਵਿਚ ਹਥਿਆਰ ਵਜੋਂਸਵਦੇਸ਼ੀ ਕੋਵਿਸ਼ਿਲਡ ਅਤੇ ਕੋਵੈਕਸੀਨ ਨੂੰ ਐਮਰਜੈਂਸੀ ਪ੍ਰਵਾਨਗੀ ਦਿੱਤੀ ਗਈ ਸੀ ਪਰ ਹੁਣ ਅਮਰੀਕਾ ਨੇ ਵੀ ਭਾਰਤ ਸਵਦੇਸ਼ੀ ਵੈਕਸੀਨ ਨੂੰ ਕੋਵੈਕਸੀਨ ਦਾ ਲੋਹਾ ਮੰਨਿਆ ਹੈ।

ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਦੁਕਾਨਾਂ ਤੇ ਮਾਲ ਖੋਲ੍ਹਣ ਬਾਰੇ ਵੱਡਾ ਫ਼ੈਸਲਾ

Covaxin ਕੋਰੋਨਾ ਵਾਇਰਸ ਦੇ 617 ਵੇਰੀਐਂਟ ਨਾਲ ਲੜਣ ਵਿਚ ਕਾਰਗਿਲ ਸਾਬਿਤ ਹੋਈ ਹੈ ਕੋਵੈਕਸੀਨ : ਡਾ. ਐਂਥਨੀ

ਵ੍ਹਾਈਟ ਹਾਊਸ ਦੇ ਚੀਫ ਮੈਡੀਕਲ ਐਡਵਾਈਜ਼ਰ ਅਤੇ ਦੁਨੀਆ ਦੇ ਮਸ਼ਹੂਰ ਮਹਾਮਾਰੀ ਮਾਹਿਰ ਡਾ. ਐਂਥਨੀ ਫਾਓਚੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ 617 ਵੇਰੀਐਂਟ ਨਾਲ ਲੜਣ ਵਿਚ ਕੋਵੈਕਸੀਨਕਾਮਯਾਬ ਰਹੀ ਹੈ। ਡਾ. ਐਂਥਨੀ ਨੇ ਕਿਹਾ ਕਿ ਇਕ ਵਾਰ ਫਿਰ ਭਾਰਤ ਵਿਚ ਮਹਾਂਮਾਰੀ ਬੇਕਾਬੂ ਹੋ ਗਈ ਹੈ। ਭਾਰਤ ਵਿਚ ਕੋਵੈਕਸੀਨਲਗਵਾਉਣ ਵਾਲੇ ਲੋਕਾਂ ਦੇ ਅੰਕੜਿਆਂ ਤੋਂ ਇਸ ਦੇ ਅਸਰ ਬਾਰੇ ਪਤਾ ਲੱਗਿਆ ਹੈ। ਇਸ ਲਈ ਭਾਰਤ ਵਿਚ ਮੁਸ਼ਕਲ ਸਥਿਤੀ ਦੇ ਬਾਵਜੂਦ ਟੀਕਾਕਰਣ ਬਹੁਤ ਮਹੱਤਵਪੂਰਣ ਸਾਬਤ ਹੋ ਸਕਦਾ ਹੈ।

Covaxin ਕੋਰੋਨਾ ਵਾਇਰਸ ਦੇ 617 ਵੇਰੀਐਂਟ ਨਾਲ ਲੜਣ ਵਿਚ ਕਾਰਗਿਲ ਸਾਬਿਤ ਹੋਈ ਹੈ ਕੋਵੈਕਸੀਨ : ਡਾ. ਐਂਥਨੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਸੀ ਕਿ ਕੋਵੈਕਸਿਨ ਦੋਹਰੇ ਪਰਿਵਰਤਨਸ਼ੀਲ ਕੋਰੋਨਾ ਵੇਰੀਐਂਟ ਤੋਂ ਵੀ ਬਚਾਉਂਦਾ ਹੈ। ਇਸ ਦੇ ਅਧਿਐਨ ਦੇ ਅਧਾਰ 'ਤੇ ਆਈਸੀਐਮਆਰ ਨੇ ਦੱਸਿਆ ਕਿ ਇਹ ਟੀਕਾ ਬ੍ਰਾਜ਼ੀਲ ਦੇ ਰੂਪ, ਯੂਕੇ ਰੂਪ ਅਤੇ ਦੱਖਣੀ ਅਫਰੀਕਾ ਦੇ ਰੂਪਾਂ 'ਤੇ ਵੀ ਪ੍ਰਭਾਵਸ਼ਾਲੀ ਹੈ ਅਤੇ ਉਨ੍ਹਾਂ ਦੇ ਵਿਰੁੱਧ ਸੁਰੱਖਿਆ ਪ੍ਰਦਾਨ ਕਰਦੀ ਹੈ।

Covaxin ਕੋਰੋਨਾ ਵਾਇਰਸ ਦੇ 617 ਵੇਰੀਐਂਟ ਨਾਲ ਲੜਣ ਵਿਚ ਕਾਰਗਿਲ ਸਾਬਿਤ ਹੋਈ ਹੈ ਕੋਵੈਕਸੀਨ : ਡਾ. ਐਂਥਨੀ

ਪੜ੍ਹੋ ਹੋਰ ਖ਼ਬਰਾਂ : ਸਾਈਕਲ 'ਤੇ ਪਤਨੀ ਦੀ ਲਾਸ਼ ਲੈ ਕੇ ਘੁੰਮਦਾ ਰਿਹਾ ਪਤੀ, ਪਿੰਡ ਵਾਲਿਆਂ ਨੇ ਨਹੀਂ ਕਰਨ ਦਿੱਤਾ ਅੰਤਿਮ ਸਸਕਾਰ

ਡਾ. ਫਾਓਚੀ ਨੇ ਭਾਰਤ ਵਿਚ ਕੋਰੋਨਾ ਲਾਗ ਦੇ ਗ੍ਰਾਫ ਨੂੰ ਵੱਧਦੇ ਦੇਖ ਦੁੱਖ ਜਤਾਉਂਦੇ ਹੋਏ ਆਖਿਆ ਕਿ ਭਾਰਤ ਵਿਚ ਕੋਰੋਨਾ ਲਾਗ ਦਾ ਗ੍ਰਾਫ ਦੱਸਦਾ ਹੈ ਕਿ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਦੁਨੀਆ ਇਕਜੁੱਟ ਨਹੀਂ ਹੈ। ਦੇਸ਼ ਵਿਚ ਚੱਲ ਰਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈਇਨ੍ਹਾਂ ਰੂਪਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦਰਅਸਲ ਦੇਸ਼ ਦੇ 10 ਰਾਜਾਂ ਨੇ ਖੁਲਾਸਾ ਕੀਤਾ ਹੈ ਕਿ ਦੋਹਰਾ ਪਰਿਵਰਤਨਸ਼ੀਲ ਕੋਰੋਨਾ ਰੂਪ ਬਹੁਤ ਖਤਰਨਾਕ ਹੈ। ਇਹ ਨਾ ਸਿਰਫ ਤੇਜ਼ੀ ਨਾਲ ਸੰਚਾਰਿਤ ਕਰਦਾ ਹੈ, ਬਲਕਿ ਬਹੁਤ ਥੋੜੇ ਸਮੇਂ ਵਿੱਚ ਬਹੁਤ ਨੁਕਸਾਨ ਵੀ ਕਰਦਾ ਹੈ।

-PTCNews

Related Post